ਥਾਈਲੈਂਡ ਅਤੇ ਕੰਬੋਡੀਆ ਗੋਲੀਬੰਦੀ ਲਈ ਰਾਜ਼ੀ
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਦਾਅਵਾ ਕੀਤਾ ਹੈ ਕਿ ਥਾਈਲੈਂਡ ਅਤੇ ਕੰਬੋਡੀਆ ਫੌਰੀ ਤੇ ਬਿਨਾਂ ਸ਼ਰਤ ਗੋਲੀਬੰਦੀ ਲਈ ਰਾਜ਼ੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਝੜਪਾਂ ਦੇ ਹੱਲ ਲਈ ਅੱਜ ਅੱਧੀ ਰਾਤ ਤੋਂ ਬਾਅਦ ਗੋਲੀਬੰਦੀ ਅਮਲ ’ਚ...
Advertisement
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਦਾਅਵਾ ਕੀਤਾ ਹੈ ਕਿ ਥਾਈਲੈਂਡ ਅਤੇ ਕੰਬੋਡੀਆ ਫੌਰੀ ਤੇ ਬਿਨਾਂ ਸ਼ਰਤ ਗੋਲੀਬੰਦੀ ਲਈ ਰਾਜ਼ੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਝੜਪਾਂ ਦੇ ਹੱਲ ਲਈ ਅੱਜ ਅੱਧੀ ਰਾਤ ਤੋਂ ਬਾਅਦ ਗੋਲੀਬੰਦੀ ਅਮਲ ’ਚ ਆ ਜਾਵੇਗੀ। ਆਸੀਆਨ ਮੁਲਕਾਂ ਦੇ ਮੁਖੀ ਅਨਵਰ ਨੇ ਦੋਵੇਂ ਮੁਲਕਾਂ ਵਿਚਕਾਰ ਵਾਰਤਾ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਹਾਲਾਤ ਆਮ ਵਰਗੇ ਬਣਾਉਣ ਦੇ ਸਾਂਝੇ ਸਮਝੌਤੇ ਲਈ ਕਦਮ ਚੁੱਕਣ ਵਾਸਤੇ ਤਿਆਰ ਹੋ ਗਏ ਹਨ। ਅਨਵਰ ਨੇ ਸਾਂਝਾ ਬਿਆਨ ਪੜ੍ਹ ਕੇ ਸੁਣਾਇਆ ਅਤੇ ਕਿਹਾ ਕਿ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਟ ਅਤੇ ਥਾਈਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਫੁਮਥਾਮ ਵੇਚਾਯਾਚਾਈ 28 ਜੁਲਾਈ ਅੱਧੀ ਰਾਤ ਤੋਂ ਬਾਅਦ ਗੋਲੀਬੰਦੀ ਲਈ ਰਾਜ਼ੀ ਹੋ ਗਏ ਹਨ।
Advertisement
Advertisement