ਪਾਕਿਸਤਾਨ ਵਿੱਚ ਦਹਿਸ਼ਤਗਰਦਾਂ ਵੱਲੋਂ ਗੋਲੀਬਾਰੀ; 7 ਹਲਾਕ
ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਦਹਿਸ਼ਤਗਰਦਾਂ ਨੇ ਇੱਕ ਸ਼ਾਂਤੀ ਕਮੇਟੀ ਦੇ ਦਫ਼ਤਰ ’ਤੇ ਹਮਲਾ ਕਰ ਕੇ ਸੱਤ ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਦੱਸਿਆ ਕਿ ਇਸ ਹਮਲੇ ਵਿਚ ਕਈ ਹੋਰ ਜ਼ਖਮੀ ਹੋ ਗਏ।...
Security personnel stand guard outside a hospital where injured police officers are treated after a militant attack on a police station in Dera Ismail Khan, Pakistan, February 5, 2024. REUTERS/Stringer NO RESALES. NO ARCHIVES.
Advertisement
ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਦਹਿਸ਼ਤਗਰਦਾਂ ਨੇ ਇੱਕ ਸ਼ਾਂਤੀ ਕਮੇਟੀ ਦੇ ਦਫ਼ਤਰ ’ਤੇ ਹਮਲਾ ਕਰ ਕੇ ਸੱਤ ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਦੱਸਿਆ ਕਿ ਇਸ ਹਮਲੇ ਵਿਚ ਕਈ ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਬੰਨੂ ਜ਼ਿਲ੍ਹੇ ਦੇ ਦਾਰਾ ਦਰੀਜ਼ ਖੇਤਰ ਵਿੱਚ ਕਮੇਟੀ ਦਫ਼ਤਰ ’ਤੇ ਹਮਲਾ ਕੀਤਾ। ਉਨ੍ਹਾਂ ਸ਼ਾਂਤੀ ਕਮੇਟੀ ਦੇ ਮੁਖੀ ਕਾਰੀ ਜਲੀਲ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਹਮਲਾਵਰਾਂ ਨੇ ਆਟੋਮੈਟਿਕ ਹਥਿਆਰਾਂ ਅਤੇ ਸੰਭਾਵਤ ਤੌਰ ’ਤੇ ਭਾਰੀ ਗੋਲਾ-ਬਾਰੂਦ ਦੀ ਵਰਤੋਂ ਕੀਤੀ।
Advertisement
ਇਸ ਤੋਂ ਬਾਅਦ ਪੁਲੀਸ ਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਪਰ
ਹਾਲੇ ਤੱਕ ਕਿਸੇ ਵੀ ਦਹਿਸ਼ਤੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
Advertisement
