ਚੀਨ ਸਾਗਰ ’ਚ ਚੀਨ ਤੇ ਫਿਲਪੀਨਜ਼ ਦੇ ਜਹਾਜ਼ ਟਕਰਾਉਣ ਕਾਰਨ ਤਣਾਅ
ਚੀਨ ਦੇ ਤੱਟ ਰੱਖਿਅਕਾਂ ਨੇ ਫਿਲਪੀਨਜ਼ ਦੇ ਜਹਾਜ਼ ’ਤੇ ਅੱਜ ਸਕਾਰਬੋਰੋ ਸ਼ੋਆਲ ਨੇੜੇ ਆਪਣੇ ਜਹਾਜ਼ ਨੂੰ ਜਾਣਬੁੱਝ ਕੇ ਟੱਕਰ ਮਾਰਨ ਦਾ ਦੋਸ਼ ਲਾਇਆ ਹੈ। ਸਕਾਰਬੋਰੋ ਸ਼ੋਆਲ ਦੱਖਣੀ ਚੀਨ ਸਾਗਰ ’ਚ ਸਥਿਤ ਵਿਵਾਦਤ ਖੇਤਰ ਹੈ, ਜਿਸ ’ਤੇ ਦੋਵੇਂ ਦੇਸ਼ ਆਪਣਾ ਦਾਅਵਾ...
Advertisement
ਚੀਨ ਦੇ ਤੱਟ ਰੱਖਿਅਕਾਂ ਨੇ ਫਿਲਪੀਨਜ਼ ਦੇ ਜਹਾਜ਼ ’ਤੇ ਅੱਜ ਸਕਾਰਬੋਰੋ ਸ਼ੋਆਲ ਨੇੜੇ ਆਪਣੇ ਜਹਾਜ਼ ਨੂੰ ਜਾਣਬੁੱਝ ਕੇ ਟੱਕਰ ਮਾਰਨ ਦਾ ਦੋਸ਼ ਲਾਇਆ ਹੈ। ਸਕਾਰਬੋਰੋ ਸ਼ੋਆਲ ਦੱਖਣੀ ਚੀਨ ਸਾਗਰ ’ਚ ਸਥਿਤ ਵਿਵਾਦਤ ਖੇਤਰ ਹੈ, ਜਿਸ ’ਤੇ ਦੋਵੇਂ ਦੇਸ਼ ਆਪਣਾ ਦਾਅਵਾ ਜਤਾਉਂਦੇ ਹਨ। ਤੱਟ ਰੱਖਿਅਕ ਬਲ ਨੇ ਬਿਆਨ ’ਚ ਕਿਹਾ ਕਿ ਵੱਖ ਵੱਖ ਦਿਸ਼ਾਵਾਂ ਤੋਂ ਆਏ ਫਿਲਪੀਨਜ਼ ਸਰਕਾਰ ਦੇ 10 ਤੋਂ ਵੱਧ ਜਹਾਜ਼ ਸ਼ੋਆਲ ਨੇੜਲੇ ਜਲ ਖੇਤਰ ਅੰਦਰ ਦਾਖਲ ਹੋਏ। ਬਲ ਨੇ ਕਿਹਾ ਕਿ ਉਸ ਨੇ ਜਹਾਜ਼ਾਂ ਖ਼ਿਲਾਫ਼ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੇ ਜਹਾਜ਼ ਤਾਇਨਾਤ ਕੀਤੇ ਹਨ। ਇਸ ਤੋਂ ਛੇ ਦਿਨ ਪਹਿਲਾਂ ਚੀਨ ਨੇ ਕਿਹਾ ਸੀ ਕਿ ਉਹ ਸਕਾਰਬੋਰੋ ਸ਼ੋਆਲ ਦੇ ਇੱਕ ਹਿੱਸੇ ਨੂੰ ਕੌਮੀ ਕੁਦਰਤੀ ਰਾਖਵਾਂਕਰਨ ਖੇਤਰ ਬਣਾਉਣ ’ਤੇ ਕੰਮ ਕਰ ਰਿਹਾ ਹੈ। ਫਿਲਪੀਨਜ਼ ਵੱਲੋਂ ਇਸ ਸਬੰਧੀ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸੇ ਦੌਰਾਨ ਚੀਨ ਨੇ ਫਿਲਪੀਨਜ਼ ਨਾਲ ਜਾਰੀ ਤਣਾਅ ਦਰਮਿਆਨ ਆਪਣਾ ਨਵਾਂ ਸਮੁੰਦਰੀ ਜੰਗੀ ਬੇੜਾ ‘ਫੁਜੀਆਨ’ ਨੂੰ ਵਿਵਾਦਤ ਦੱਖਣੀ ਚੀਨ ਸਾਗਰ ’ਚ ਭੇਜ ਦਿੱਤਾ ਹੈ।
Advertisement
Advertisement