ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

AI ਰਾਹੀਂ ਸਿਰਜੀਆਂ ਇਤਰਾਜ਼ਯੋਗ ਤਸਵੀਰਾਂ ਦੀ ਧਮਕੀ ਮਗਰੋਂ ਅੱਲ੍ਹੜ ਵੱਲੋਂ ਖੁਦਕੁਸ਼ੀ

ਐਲੀਜਾਹ ਹੀਕੌਕ ਨੂੰ ਧਮਕੀ ਭਰਿਆ ਸੰਦੇਸ਼ ਮਿਲਿਆ ਜਿਸ ਵਿੱਚ 2.5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 04 ਜੂਨ

Advertisement

ਆਈ ਰਾਹੀਂ ਤਿਆਰ ਕੀਤੀ ਗਈ ਇਤਰਾਜ਼ਯੋਗ ਤਸਵੀਰ ਸਬੰਧੀ ਵਸੂਲੀ ਦਾ ਸੰਦੇਸ਼ ਮਿਲਣ ਤੋਂ ਬਾਅਦ 16 ਸਾਲਾ ਅੱਲ੍ਹੜ ਨੇ ਖੁਦਕੁਸ਼ੀ ਕਰ ਲਈ। ਐਲੀਜਾਹ ਹੀਕੌਕ ਇੱਕ ਖੁਸ਼ ਅਤੇ ਜੋਸ਼ੀਲਾ ਕਿਸ਼ੋਰ ਸੀ। ਉਸ ਵਿੱਚ ਡਿਪਰੈਸ਼ਨ ਜਾਂ ਆਤਮ ਹੱਤਿਆ ਦੇ ਰੁਝਾਨ ਦੇ ਕੋਈ ਸੰਕੇਤ ਨਹੀਂ ਸਨ।

ਸੀਬੀਐੱਸਨਿਊਜ਼ ਦੀ ਰਿਪੋਰਟ ਅਨੁਸਾਰ ਉਸਨੂੰ ਇੱਕ ਧਮਕੀ ਭਰੇ ਸੰਦੇਸ਼ ਦੇ ਨਾਲ ਉਸ ਦੀ ਇਤਰਾਜ਼ਯੋਗ ਤਸਵੀਰ ਪ੍ਰਾਪਤ ਹੋਈ। ਇਹ ਤਸਵੀਰ ਉਸ ਦੇ ਦੋਸਤਾਂ ਅਤੇ ਪਰਿਵਾਰ ਨੂੰ ਭੇਜਣ ਤੋਂ ਰੋਕਣ ਲਈ ਲਗਪਗ 2.5 ਲੱਖ ਰੁਪਏ (3,000 ਡਾਲਰ) ਦਾ ਭੁਗਤਾਨ ਕਰਨ ਦੀ ਮੰਗ ਕੀਤੀ ਗਈ ਸੀ। ਇਹ ਮੈਸੇਜ ਪ੍ਰਾਪਤ ਹੋਣ ਤੋਂ ਬਾਅਦ ਪੈਦਾ ਹੋਏ ਸਹਿਮ ਨੇ ਉਸਨੂੰ ਆਪਣੀ ਜਾਨ ਲੈਣ ਲਈ ਮਜਬੂਰ ਕਰ ਦਿੱਤਾ। ਖੁਦਕੁਸ਼ੀ ਤੋਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਬਾਅਦ 16 ਸਾਲਾ ਐਲੀਜਾਹ ਹੀਕੌਕ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਪੁਲੀਸ ਦੇ ਅਨੁਸਾਰ 28 ਫਰਵਰੀ ਨੂੰ ਐਲੀਜਾਹ ਦੀ ਮੌਤ ਉਸ ਸਮੇਂ ਹੋਈ ਜਦੋਂ ਉਸਨੇ ਖੁਦ ਨੂੰ ਗੋਲੀ ਮਾਰ ਲਈ।

ਰਿਪੋਰਟ ਅਨੁਸਾਰ ਮਾਪਿਆਂ (ਜੌਨ ਬਰਨੇਟ ਅਤੇ ਸ਼ੈਨਨ ਹੀਕੌਕ) ਨੇ ਉਸ ਦੇ ਸਮਾਰਟਫੋਨ ਦੀ ਜਾਂਚ ਕੀਤੀ ਅਤੇ ਉਹ ਨਾਂ ਨੂੰ ਅਜਿਹੇ ਸੁਨੇਹੇ ਮਿਲੇ ਜਿੱਥੇ ਉਸਦਾ ਪੁੱਤਰ ਇਸ ਬਲੈਕਮੈਲਿੰਗ ਦਾ ਸ਼ਿਕਾਰ ਸੀ।ਐਕਸ ’ਤੇ ਸ਼ੈਨਨ ਨੇ ਲਿਖਿਆ, ‘‘ਸਾਡਾ ਪੁੱਤਰ ਬਲੈਕਮੇਲਿੰਗ ਦਾ ਸ਼ਿਕਾਰ ਸੀ।’’ ਉਨ੍ਹਾਂ ਕਿਹਾ, ‘‘ਲੋਕਾਂ ਨੂੰ ਉਸ ’ਤੇ ਤਰਸ ਕਰਨਾ ਚਾਹੀਦਾ ਹੈ, ਸਾਡਾ ਪੁੱਤਰ 16 ਸਾਲਾਂ ਦਾ ਸੀ।’’ ਸੈਕਸਟੋਰਸ਼ਨ ਔਨਲਾਈਨ ਬਲੈਕਮੇਲ ਦਾ ਇੱਕ ਰੂਪ ਹੈ ਜਿੱਥੇ ਸ਼ਿਕਾਰੀ ਪੀੜਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਸਾਂਝੀਆਂ ਕਰਨ ਦੀ ਧਮਕੀ ਦਿੰਦੇ ਹਨ ਅਤੇ ਪੈਸਿਆਂ ਦੀ ਮੰਗ ਕਰਦੇ ਹਨ। 2021 ਤੋਂ ਸੈਕਸਟੋਰਸ਼ਨ ਕਾਰਨ ਅਮਰੀਕਾ ਵਿਚ ਘੱਟੋ-ਘੱਟ 20 ਨੌਜਵਾਨਾਂ ਨੇ ਖੁਦਕੁਸ਼ੀ ਕਰ ਲਈ ਹੈ।

Advertisement