ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਕਰੇਨ ਜੰਗ ਬਾਰੇ ਵਾਰਤਾ ਸਾਰਥਕ ਰਹੀ: ਪੂਤਿਨ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਯੂਕਰੇਨ ’ਚ ਜੰਗ ਦੇ ਖ਼ਾਤਮੇ ਬਾਰੇ ਅਮਰੀਕੀ ਸਫੀਰਾਂ ਨਾਲ ਪੰਜ ਘੰਟੇ ਤੱਕ ਹੋਈ ਵਾਰਤਾ ਜ਼ਰੂਰੀ ਸੀ ਅਤੇ ਇਹ ਸਾਰਥਕ ਰਹੀ ਪਰ ਨਾਲ ਹੀ ਇਹ ਮੁਸ਼ਕਲ ਕੰਮ ਹੈ ਕਿਉਂਕਿ ਕ੍ਰੈਮਲਿਨ ਨੂੰ ਕੁਝ ਤਜਵੀਜ਼ਾਂ ਮਨਜ਼ੂਰ...
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ। ਫਾਈਲ ਫੋਟੋ
Advertisement

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਯੂਕਰੇਨ ’ਚ ਜੰਗ ਦੇ ਖ਼ਾਤਮੇ ਬਾਰੇ ਅਮਰੀਕੀ ਸਫੀਰਾਂ ਨਾਲ ਪੰਜ ਘੰਟੇ ਤੱਕ ਹੋਈ ਵਾਰਤਾ ਜ਼ਰੂਰੀ ਸੀ ਅਤੇ ਇਹ ਸਾਰਥਕ ਰਹੀ ਪਰ ਨਾਲ ਹੀ ਇਹ ਮੁਸ਼ਕਲ ਕੰਮ ਹੈ ਕਿਉਂਕਿ ਕ੍ਰੈਮਲਿਨ ਨੂੰ ਕੁਝ ਤਜਵੀਜ਼ਾਂ ਮਨਜ਼ੂਰ ਨਹੀਂ। ਸ੍ਰੀ ਪੂਤਿਨ ਨੇ ਨਵੀਂ ਦਿੱਲੀ ਦੇ ਦੌਰੇ ਤੋਂ ਪਹਿਲਾਂ ਇਕ ਪ੍ਰਾਈਵੇਟ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਇਹ ਟਿੱਪਣੀ ਕੀਤੀ। ਸ੍ਰੀ ਪੂਤਿਨ ਨੇ ਕਿਹਾ ਕਿ ਬਹੁਤ ਠੋਸ ਗੱਲਬਾਤ ਹੋਈ ਹੈ ਅਤੇ ਇਹ ਜ਼ਰੂਰੀ ਵੀ ਸੀ। ਕੁਝ ਮੁੱਦਿਆਂ ’ਤੇ ਉਹ ਗੱਲਬਾਤ ਅੱਗੇ ਵਧਾਉਣ ਲਈ ਰਾਜ਼ੀ ਹਨ ਪਰ ਕੁਝ ’ਤੇ ਉਹ ਸਹਿਮਤ ਨਹੀਂ ਹੋ ਸਕਦੇ ਹਨ। ਰੂਸੀ ਆਗੂ ਨੇ ਇਹ ਬਿਆਨ ਉਦੋਂ ਦਿੱਤਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਸ਼ੇਸ਼ ਸਫੀਰ ਸਟੀਵ ਵਿਟਕੌਫ ਅਤੇ ਜਵਾਈ ਜੇਰਡ ਕੁਸ਼ਨਰ ਯੂਕਰੇਨ ਦੇ ਵਾਰਤਾਕਾਰ ਰੁਸਤਮ ਉਮਰੋਵ ਨਾਲ ਮਿਆਮੀ ’ਚ ਮਿਲਣ ਵਾਲੇ ਹਨ।

Advertisement
Advertisement
Show comments