ਪੇਈਚਿੰਗ ਵਿੱਚ ਟੈਗੋਰ ਦਾ ਬੁੱਤ ਸਥਾਪਤ
ਰਾਜਧਾਨੀ ਪੇਈਚਿੰਗ ਵਿੱਚ ਸਥਿਤ ਭਾਰਤੀ ਸਫ਼ਾਰਤਖਾਨੇ ਵਿੱਚ ਮਸ਼ਹੂਰ ਚੀਨੀ ਬੁੱਤਸਾਜ਼ ਯੂਆਨ ਸ਼ਿਕੁਨ ਵੱਲੋਂ ਤਿਆਰ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਸਫ਼ਾਰਤਖਾਨੇ ਵੱਲੋਂ ਸ਼ਨਿਚਰਵਾਰ ਨੂੰ ਕਰਵਾਏ ‘ਸੰਗਮਮ - ਭਾਰਤੀ ਦਾਰਸ਼ਨਿਕ ਪਰੰਪਰਾਵਾਂ ਦਾ ਸੰਗਮ’ ਨਾਮੀ ਸਿੰਪੋਜ਼ੀਅਮ ਮੌਕੇ...
Advertisement
ਰਾਜਧਾਨੀ ਪੇਈਚਿੰਗ ਵਿੱਚ ਸਥਿਤ ਭਾਰਤੀ ਸਫ਼ਾਰਤਖਾਨੇ ਵਿੱਚ ਮਸ਼ਹੂਰ ਚੀਨੀ ਬੁੱਤਸਾਜ਼ ਯੂਆਨ ਸ਼ਿਕੁਨ ਵੱਲੋਂ ਤਿਆਰ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਸਫ਼ਾਰਤਖਾਨੇ ਵੱਲੋਂ ਸ਼ਨਿਚਰਵਾਰ ਨੂੰ ਕਰਵਾਏ ‘ਸੰਗਮਮ - ਭਾਰਤੀ ਦਾਰਸ਼ਨਿਕ ਪਰੰਪਰਾਵਾਂ ਦਾ ਸੰਗਮ’ ਨਾਮੀ ਸਿੰਪੋਜ਼ੀਅਮ ਮੌਕੇ ਇਹ ਬੁੱਤ ਸਥਾਪਤ ਕੀਤਾ ਗਿਆ। ਚੀਨ ਵਿੱਚ ਭਾਰਤ ਦੇ ਰਾਜਦੂਤ ਪ੍ਰਦੀਪ ਰਾਵਤ ਨੇ ਇਸ ਬੁੱਤ ਤੋਂ ਪਰਦਾ ਹਟਾਉਂਦਿਆਂ ਕਿਹਾ, ‘‘ਸਦੀ ਪਹਿਲਾਂ ਟੈਗੋਰ ਦੀ ਚੀਨ ਯਾਤਰਾ ਭਾਰਤ ਤੇ ਚੀਨ ਦੇ ਦੁਵੱਲੇ ਸੰਵਾਦ ’ਚ ਵੱਡੀ ਉਪਲਬਧੀ ਸੀ।’’ ਉਨ੍ਹਾਂ ਕਿਹਾ ਕਿ ਟੈਗੋਰ ਦਾ ਸਰਬਵਿਆਪਕ ਮਨੁੱਖਤਾਵਾਦ ਦਾ ਸੁਨੇਹਾ ਤੇ ਸ਼ੂ ਝੀਮੋ ਤੇ ਲਿਆਂਗ ਕਿਛਾਓ ਜਿਹੇ ਚੀਨੀ ਵਿਦਵਾਨਾਂ ਨਾਲ ਉਨ੍ਹਾਂ ਦੀ ਦੋਸਤੀ ਦੋਵਾਂ ਮੁਲਕਾਂ ਨੂੰ ਪ੍ਰੇਰਦੀ ਰਹੀ ਹੈ।
Advertisement
Advertisement
