ਸਿਡਨੀ: ਬੀਚ ’ਤੇ ਸ਼ਾਰਕ ਦੇ ਹਮਲੇ ਕਾਰਨ ਸਰਫਰ ਦੀ ਮੌਤ
ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਮੌਕੇ ’ਤੇ ਹੋੲੀ ਮੌਤ: ਪੁਲੀਸ
Advertisement
Surfer dies after shark bite at Sydney beach ਇਥੋਂ ਦੇ ਬੀਚ ’ਤੇ ਇੱਕ ਸ਼ਾਰਕ ਵੱਲੋਂ ਸਰਫਰ (ਲੱਕੜੀ ਦੇ ਫੱਟੇ ’ਤੇ ਪਾਣੀ ਵਿਚ ਸਫਰ ਕਰਨ ਵਾਲਾ) ਨੂੰ ਵੱਢ ਲਿਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮਰਨ ਵਾਲੇ ਦੀ ਹਾਲੇ ਤਕ ਪਛਾਣ ਨਹੀਂ ਹੋਈ। ਇਸ ਘਟਨਾ ਤੋਂ ਬਾਅਦ ਇਹਤਿਆਤ ਵਜੋਂ ਇੱਥੋਂ ਦੇ ਕਈ ਬੀਚ ਬੰਦ ਹੋ ਗਏ ਹਨ। ਪਤਾ ਲੱਗਿਆ ਹੈ ਕਿ ਇਹ ਸਰਫਰ ਸਵੇਰੇ 10 ਵਜੇ ਤੋਂ ਬਾਅਦ ਦੋਸਤਾਂ ਨਾਲ ਸਰਫਿੰਗ ਕਰ ਰਿਹਾ ਸੀ ਕਿ ਸ਼ਾਰਕ ਨੇ ਹਮਲਾ ਕਰ ਦਿੱਤਾ। ਪੁਲੀਸ ਨੇ ਕਿਹਾ ਕਿ ਇਹ ਘਟਨਾ ਆਸਟਰੇਲਿਆਈ ਸੂਬੇ ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਦੇ ਉੱਤਰ ਵਿੱਚ ਲੌਂਗ ਰੀਫ ਬੀਚ ’ਤੇ ਵਾਪਰੀ।
ਪੁਲੀਸ ਇੰਸਪੈਕਟਰ ਸਟੂਅਰਟ ਥੌਮਸਨ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਸ ਨੂੰ ਹੋਰ ਸਰਫਰਾਂ ਨੇ ਪਾਣੀ ਤੋਂ ਬਾਹਰ ਕੱਢਿਆ ਪਰ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਇਟਰਜ਼
Advertisement
Advertisement