ਪੁਲੀਸ ’ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਵਿਦਿਆਰਥੀ ਕਾਬੂ
ਡੇਲਾਵੇਅਰ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਕੈਂਪਸ ਪੁਲੀਸ ’ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੂੰ ਉਸ ਦੀ ਗੱਡੀ ਵਿੱਚੋਂ ਇੱਕ ਬੰਦੂਕ, ਗੋਲਾ ਬਾਰੂਦ ਅਤੇ ਦਸਤਾਵੇਜ਼ ਮਿਲੇ ਹਨ ਜਿਸ ਵਿੱਚ ਕੈਂਪਸ ਪੁਲੀਸ ਅਫਸਰ ਨੂੰ...
Advertisement
ਡੇਲਾਵੇਅਰ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਕੈਂਪਸ ਪੁਲੀਸ ’ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੂੰ ਉਸ ਦੀ ਗੱਡੀ ਵਿੱਚੋਂ ਇੱਕ ਬੰਦੂਕ, ਗੋਲਾ ਬਾਰੂਦ ਅਤੇ ਦਸਤਾਵੇਜ਼ ਮਿਲੇ ਹਨ ਜਿਸ ਵਿੱਚ ਕੈਂਪਸ ਪੁਲੀਸ ਅਫਸਰ ਨੂੰ ਨਿਸ਼ਾਨਾ ਬਣਾਉਣ ਦਾ ਜ਼ਿਕਰ ਸੀ। ਐੱਫ ਬੀ ਆਈ ਵੱਲੋਂ ਦਰਜ ਸ਼ਿਕਾਇਤ ਅਨੁਸਾਰ ਲੁਕਮਾਨ ਖ਼ਾਨ (25) ਕੋਲ ਨੋਟਬੁੱਕ ਸੀ ਜਿਸ ਵਿੱਚ ਸ਼ਹਿਰੀ ਜੰਗ ਸਬੰਧੀ ਵੇਰਵੇ ਦਰਜ ਸਨ। ਇਸ ਮਗਰੋਂ ਉਸ ਦੇ ਘਰ ਦੀ ਤਲਾਸ਼ੀ ਲੈਣ ’ਤੇ ਰਾਈਫਲ ਅਤੇ ਹੋਰ ਹਥਿਆਰ ਮਿਲੇ ਸਨ। ਲੁਕਮਾਨ ਖ਼ਾਨ 24 ਨਵੰਬਰ ਤੋਂ ਪੁਲੀਸ ਹਿਰਾਸਤ ਵਿੱਚ ਹੈ ਅਤੇ ਉਸ ਨੂੰ 11 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬਾਲਟੀਮੋਰ ਦਫ਼ਤਰ ਦੇ ਐੱਫ ਬੀ ਆਈ ਏਜੰਟ ਇੰਚਾਰਜ ਜਿੰਮੀ ਪੌਲ ਨੇ ਦੱਸਿਆ ਕਿ ਮੁਲਜ਼ਮ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੈ।
Advertisement
Advertisement
