ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Soviet-era spacecraft: ਸੋਵੀਅਤ ਦੌਰ ਦਾ ਪੁਲਾੜ ਵਾਹਨ 53 ਸਾਲ ਆਰਬਿਟ ਵਿੱਚ ਫਸਿਆ ਰਹਿਣ ਮਗਰੋਂ ਸਮੁੰਦਰ ’ਚ ਡਿੱਗਾ

Soviet-era spacecraft plunges to Earth after 53 years stuck in orbit
ਸੰਕੇਤਕ ਤਸਵੀਰ
Advertisement

ਕੇਪ ਕੈਨੇਵਰਲ, 10 ਮਈ

ਸ਼ੁੱਕਰ ਗ੍ਰਹਿ (Venus) ਲਈ ਅਸਫਲ ਲਾਂਚਿੰਗ ਤੋਂ ਅੱਧੀ ਸਦੀ ਤੋਂ ਵੱਧ ਸਮੇਂ ਬਾਅਦ ਸ਼ਨਿੱਚਰਵਾਰ ਨੂੰ ਸੋਵੀਅਤ ਦੌਰ ਦਾ ਇੱਕ ਪੁਲਾੜ ਵਾਹਨ ਆਖ਼ਰ ਧਰਤੀ 'ਤੇ ਡਿੱਗ ਗਿਆ।

Advertisement

ਰੂਸੀ ਪੁਲਾੜ ਏਜੰਸੀ (Russian Space Agency) ਅਤੇ ਯੂਰਪੀਅਨ ਯੂਨੀਅਨ ਸਪੇਸ ਨਿਗਰਾਨੀ ਅਤੇ ਟਰੈਕਿੰਗ (European Union Space Surveillance and Tracking) ਦੋਵਾਂ ਨੇ ਇਸ ਦੇ ਬੇਕਾਬੂ ਢੰਗ ਨਾਲ ਧਰਤੀ ਦੇ ਹਵਾ ਮੰਡਲ ਵਿਚ ਦਾਖ਼ਲੇ ਦੀ ਪੁਸ਼ਟੀ ਕੀਤੀ ਹੈ। ਰੂਸੀਆਂ ਨੇ ਸੰਕੇਤ ਦਿੱਤਾ ਸੀ ਕਿ ਇਹ ਹਿੰਦ ਮਹਾਂਸਾਗਰ ਵਿਚ ਡਿੱਗਿਆ ਹੈ, ਪਰ ਕੁਝ ਮਾਹਰ ਸਹੀ ਸਥਾਨ ਬਾਰੇ ਇੰਨੇ ਪੱਕੇ ਤੌਰ ’ਤੇ ਕੁਝ ਕਹਿਣ ਲਈ ਤਿਆਰ ਨਹੀਂ ਸਨ।

ਯੂਰਪੀਅਨ ਪੁਲਾੜ ਏਜੰਸੀ ਦੇ ਪੁਲਾੜ ਮਲਬੇ ਬਾਰੇ ਦਫਤਰ ਨੇ ਵੀ ਪੁਲਾੜ ਵਾਹਨ ਦੀ ਤਬਾਹੀ ਦਾ ਪਤਾ ਲਗਾਇਆ ਜਦੋਂ ਇਹ ਇੱਕ ਜਰਮਨ ਰਾਡਾਰ ਸਟੇਸ਼ਨ 'ਤੇ ਦਿਖਾਈ ਦੇਣੋਂ ਹਟ ਗਿਆ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਅੱਧੇ ਟਨ ਵਜ਼ਨੀ ਇਸ ਪੁਲਾੜ ਵਾਹਨ ਵਿੱਚੋਂ ਕਿੰਨਾ ਹਿੱਸਾ ਧਰਤੀ ਦੇ ਹਵਾ ਮੰਡਲ ਵਿਚ ਦਾਖ਼ਲ ਹੋਣ ਪਿੱਛੋਂ ਅੱਗ ਲੱਗਣ ਤੋਂ ਬਚਿਆ ਅਤੇ ਇਸ ਦਾ ਕਿੰਨਾ ਹਿੱਸਾ ਰਾਹ ਵਿਚ ਹੀ ਸੜ ਗਿਆ।

ਇਸ ਨੂੰ 1972 ਵਿੱਚ ਸੋਵੀਅਤ ਯੂਨੀਅਨ ਵੱਲੋਂ ਲਾਂਚ ਕੀਤਾ ਗਿਆ ਸੀ। ਕੋਸਮੋਸ 482 (Kosmos 482) ਵਜੋਂ ਜਾਣਿਆ ਜਾਂਦਾ ਇਹ ਪੁਲਾੜ ਵਾਹਨ ਸ਼ੁੱਕਰ ਗ੍ਰਹਿ ਲਈ ਜਾਣ ਵਾਲੇ ਮਿਸ਼ਨਾਂ ਦੀ ਇੱਕ ਲੜੀ ਦਾ ਹਿੱਸਾ ਸੀ। ਪਰ ਇਹ ਕਦੇ ਵੀ ਧਰਤੀ ਦੇ ਆਲੇ ਦੁਆਲੇ ਦੇ ਪੰਧ (orbit) ਤੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਇਹ ਰਾਕੇਟ ਦੀ ਇਕ ਖਰਾਬੀ ਕਾਰਨ ਉੱਥੇ ਹੀ ਫਸ ਗਿਆ।

ਅਸਫ਼ਲ ਲਾਂਚ ਦੇ ਇੱਕ ਦਹਾਕੇ ਦੇ ਅੰਦਰ ਪੁਲਾੜ ਵਾਹਨ ਦਾ ਬਹੁਤਾ ਹਿੱਸਾ ਧਰਤੀ 'ਤੇ ਵਾਪਸ ਡਿੱਗ ਪਿਆ। ਗੁਰੂਤਾ ਖਿੱਚ ਦਾ ਸਾਹਮਣਾ ਕਰਨ ਦੇ ਯੋਗ ਨਾ ਹੋਣ ਕਰਕੇ ਇਸ ਦਾ ਪੰਧ ਘਟਦਾ ਗਿਆ ਅਤੇ ਪੁਲਾੜ ਵਾਹਨ ਦਾ ਬਾਕੀ ਬਚਿਆ ਹਿੱਸਾ ਗੋਲਾਕਾਰ ਲੈਂਡਰ, ਜੋ ਅੰਦਾਜ਼ਨ 3 ਫੁੱਟ (1 ਮੀਟਰ) ਚੌੜਾ ਸੀ, ਅੱਜ ਆਖ਼ਰ ਹੇਠਾਂ ਆ ਗਿਆ। ਮਾਹਰਾਂ ਅਨੁਸਾਰ, ਲੈਂਡਰ ਟਾਈਟੇਨੀਅਮ ਵਿੱਚ ਘਿਰਿਆ ਹੋਇਆ ਸੀ ਅਤੇ ਇਸਦਾ ਭਾਰ 1,000 ਪੌਂਡ (495 ਕਿਲੋਗ੍ਰਾਮ) ਤੋਂ ਵੱਧ ਸੀ। -ਏਪੀ

Advertisement