ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੱਖਣੀ ਕੋਰੀਆ ਦੀ ਹਵਾਈ ਸੈਨਾ ਨੇ ਮਸ਼ਕ ਦੌਰਾਨ ਰਿਹਾਇਸ਼ੀ ਇਲਾਕੇ ’ਚ ਬੰਬ ਸੁੱਟੇ, 15 ਜ਼ਖਮੀ

ਦੱਖਣੀ ਕੋਰੀਆ, 6 ਮਾਰਚ ਹਵਾਈ ਸੈਨਾ ਅਤੇ ਫਾਇਰ ਏਜੰਸੀ ਨੇ ਕਿਹਾ ਕਿ ਦੱਖਣੀ ਕੋਰੀਆ ਵਿੱਚ ਵੀਰਵਾਰ ਨੂੰ ਇੱਕ ਰਿਹਾਇਸ਼ੀ ਖੇਤਰ ਵਿੱਚ ਲੜਾਕੂ ਜਹਾਜ਼ਾਂ ਵੱਲੋਂ ਸੁੱਟੇ ਗਏ ਬੰਬਾਂ ਤੋਂ ਬਾਅਦ ਪੰਦਰਾਂ ਲੋਕ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਪੋਚਿਓਨ ਵਿੱਚ ਫੌਜੀ...
ਫੋਟੋ ਰਾਈਟਰਜ਼।
Advertisement

ਦੱਖਣੀ ਕੋਰੀਆ, 6 ਮਾਰਚ

ਹਵਾਈ ਸੈਨਾ ਅਤੇ ਫਾਇਰ ਏਜੰਸੀ ਨੇ ਕਿਹਾ ਕਿ ਦੱਖਣੀ ਕੋਰੀਆ ਵਿੱਚ ਵੀਰਵਾਰ ਨੂੰ ਇੱਕ ਰਿਹਾਇਸ਼ੀ ਖੇਤਰ ਵਿੱਚ ਲੜਾਕੂ ਜਹਾਜ਼ਾਂ ਵੱਲੋਂ ਸੁੱਟੇ ਗਏ ਬੰਬਾਂ ਤੋਂ ਬਾਅਦ ਪੰਦਰਾਂ ਲੋਕ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਪੋਚਿਓਨ ਵਿੱਚ ਫੌਜੀ ਮਸ਼ਕਾਂ ਦੌਰਾਨ ਕੀਤੀ ਬੰਬਾਰੀ ਨਾਲ ਘਰਾਂ ਅਤੇ ਇੱਕ ਚਰਚ ਨੂੰ ਨੁਕਸਾਨ ਪਹੁੰਚਿਆ। ਫਾਇਰ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ 15 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ ਦੋ ਦੀ ਹਾਲਤ ਗੰਭੀਰ ਹੈ।

Advertisement

ਦੱਖਣੀ ਕੋਰੀਆ ਦੀ ਹਵਾਈ ਸੈਨਾ ਨੇ ਕਿਹਾ ਕਿ ਦੋ KF-16 ਜੈੱਟ ਦੇ ਅੱਠ 500 ਪੌਂਡ ਦੇ ਐੱਮਕੇ 82 ਬੰਬ ਸਾਂਝੀ ਮਸ਼ਕ ਦੌਰਾਨ ਸ਼ੂਟਿੰਗ ਰੇਂਜ ਤੋਂ ਬਾਹਰ ਡਿੱਗੇ। ਹਵਾਈ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ, ‘‘ਇਸ ਹਾਦਸੇ ਕਾਰਨ ਹੋਏ ਨੁਕਸਾਨ ਲਈ ਅਸੀਂ ਦੁੱਖ ਜ਼ਾਹਿਰ ਕਰਦੇ ਹਾਂ ਅਤੇ ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ।’’ ਇੱਕ ਫੌਜੀ ਅਧਿਕਾਰੀ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਦੇ ਕਾਰਨ ਆਪਣੀ ਪਛਾਣ ਨਸ਼ਰ ਨਾਕਰਦਿਆਂ ਕਿਹਾ ਕਿ ਇਹ ਹਾਦਸਾ ਪਾਇਲਟਾਂ ਦੇ ਗਲਤ ਤਾਲਮੇਲ ਕਾਰਨ ਹੋਇਆ ਹੈ। ਅਧਿਕਾਰੀ ਨੇ ਕਿਹਾ ਕਿ ਦੋ ਜੈੱਟ ਜਹਾਜ਼ਾਂ ਨੇ ਫਿਰ ਚਾਰ-ਚਾਰ ਬੰਬ ਸੁੱਟੇ ਅਤੇ ਸਾਰਿਆਂ ਵਿਚ ਧਮਾਕਾ ਹੋਇਆ।

ਫੋਟੋ ਰਾਈਟਰਜ਼

ਅਧਿਕਾਰੀ ਨੇ ਕਿਹਾ ਕਿ ਮਸ਼ਕ ਨੂੰ ਉਦੋਂ ਤੱਕ ਮੁਅੱਤਲ ਰੱਖਿਆ ਜਾਵੇਗਾ ਜਦੋਂ ਤੱਕ ਇਹ ਸਪੱਸ਼ਟ ਨਹੀਂ ਹੋ ਜਾਂਦਾ ਕਿ ਕੀ ਗਲਤ ਹੋਇਆ ਹੈ, ਪਰ ਇਹ ਘਟਨਾ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਵੱਡੇ ਸੰਯੁਕਤ ਦੱਖਣੀ ਕੋਰੀਆ ਅਤੇ ਯੂਐੱਸ ਫੌਜੀ ਮਸ਼ਕਾਂ ਨੂੰ ਪ੍ਰਭਾਵਤ ਨਹੀਂ ਕਰੇਗੀ।

ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਵਿੱਚ ਇੱਕ ਘਰ ਦੀਆਂ ਖਿੜਕੀਆਂ ਦੇ ਟੁੱਟੇ ਸ਼ੀਸ਼ੇ ਅਤੇ ਮਲਬੇ ਵਿਚ ਤਬਦੀ ਇੱਕ ਗਿਰਜਾ ਘਰ ਦੀ ਇਮਾਰਤ ਦਿਖਾਈ ਦਿੱਤੀ। ਸਥਾਨਕ ਟੀਵੀ ’ਤੇ ਪ੍ਰਸਾਰਿਤ ਸੁਰੱਖਿਆ ਕੈਮਰੇ ਦੀ ਫੁਟੇਜ ਨੇ ਘਟਨਾ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਨੂੰ ਕੈਦ ਕਰ ਲਿਆ। ਪੋਚਿਓਨ ਸ਼ਹਿਰ ਦੇ ਮੇਅਰ ਬੇਕ ਯੰਗ-ਹਿਊਨ ਨੇ ਕਿਹਾ, “ਅਜਿਹਾ ਘਟਨਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ ਅਤੇ ਉਨ੍ਹਾਂ ਸਰਕਾਰ ਅਤੇ ਫੌਜ ਨੂੰ ਅਪੀਲ ਕੀਤੀ ਕਿ ਉਹ ਨਾਗਰਿਕਾਂ ਦੇ ਹੋਰ ਨੁਕਸਾਨ ਨੂੰ ਰੋਕਣ ਲਈ ਉਪਰਾਲੇ ਕਰਨ। -ਰਾਈਟਰਜ਼

Advertisement
Tags :
Air ForceCivilian DamageCivilian DistrictFighter JetsFreedom ShieldInjuriesJetsJoint DrillsMilitary AccidentMilitary ExercisesMilitary ProtestsMK82 BombsNorth KoreaPocheonPocheon MayorSecurity FootageSouth Korea