ਮੁਕਾਬਲੇ ’ਚ ਛੇ ਅਤਿਵਾਦੀ ਹਲਾਕ
ਪਾਕਿਸਤਾਨ ਦੇ ਗੜਬੜ ਵਾਲੇ ਬਲੋਚਿਸਤਾਨ ਸੂਬੇ ਵਿੱਚ ਨੀਮ ਫੌਜੀ ਬਲ ਦੇ ਮੁੱਖ ਦਫ਼ਤਰ ’ਤੇ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ ਐੱਲ ਏ) ਦੀ ਮਹਿਲਾ ਮੈਂਬਰ ਨੇ ਖ਼ੁਦ ਨੂੰ ਉਡਾ ਲਿਆ, ਜਿਸ ਮਗਰੋਂ ਹੋਈ ਗੋਲੀਬਾਰੀ ਵਿੱਚ ਛੇ ਅਤਿਵਾਦੀ ਮਾਰੇ ਗਏ। ਸੁਰੱਖਿਆ ਅਧਿਕਾਰੀ...
Advertisement
ਪਾਕਿਸਤਾਨ ਦੇ ਗੜਬੜ ਵਾਲੇ ਬਲੋਚਿਸਤਾਨ ਸੂਬੇ ਵਿੱਚ ਨੀਮ ਫੌਜੀ ਬਲ ਦੇ ਮੁੱਖ ਦਫ਼ਤਰ ’ਤੇ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ ਐੱਲ ਏ) ਦੀ ਮਹਿਲਾ ਮੈਂਬਰ ਨੇ ਖ਼ੁਦ ਨੂੰ ਉਡਾ ਲਿਆ, ਜਿਸ ਮਗਰੋਂ ਹੋਈ ਗੋਲੀਬਾਰੀ ਵਿੱਚ ਛੇ ਅਤਿਵਾਦੀ ਮਾਰੇ ਗਏ। ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਨੇ ਐਤਵਾਰ ਰਾਤ ਚਗਾਈ ਜ਼ਿਲ੍ਹੇ ਦੇ ਨੋਕੁੰਡੀ ਸ਼ਹਿਰ ਵਿੱਚ ਫਰੰਟੀਅਰ ਕੋਰ (ਐੱਫ ਸੀ) ਦਫ਼ਤਰ ਦੇ ਮੁੱਖ ਦਰਵਾਜ਼ੇ ’ਤੇ ਫਿਦਾਈਨ ਹਮਲਾ ਕੀਤਾ। ਬੀ ਐੱਲ ਏ ਨੇ ਹਮਲਾਵਰ ਦੀ ਪਛਾਣ ਜ਼ੀਨਤ ਰਫ਼ੀਕ ਵਜੋਂ ਕਰਦਿਆਂ ਉਸ ਦੀ ਤਸਵੀਰ ਵੀ ਜਾਰੀ ਕੀਤੀ। ਧਮਾਕੇ ਮਗਰੋਂ ਛੇ ਅਤਿਵਾਦੀਆਂ ਨੇ ਮੁੱਖ ਦਫ਼ਤਰ ’ਤੇ ਹਮਲਾ ਕੀਤਾ, ਜੋ ਕਾਫ਼ੀ ਸਮਾਂ ਚੱਲੇ ਮੁਕਾਬਲੇ ਵਿੱਚ ਮਾਰੇ ਗਏ।
Advertisement
Advertisement
