ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੱਖਣੀ ਅਫ਼ਰੀਕਾ ’ਚ ਸਿੱਖਾਂ ਵੱਲੋਂ ਸ਼ਾਂਤੀ ਸਥਾਪਤੀ ਲਈ ਪਹਿਲਕਦਮੀ

ਵੱਖ-ਵੱਖ ਧਰਮਾਂ ਦੇ 300 ਆਗੂ ਹੋਏ ਸ਼ਾਮਲ
Advertisement

ਅਫਰੀਕੀ ਮਹਾਦੀਪ ਵਿੱਚ ਅੰਤਰ-ਧਰਮ ਸਦਭਾਵਨਾ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਅਫਰੀਕਾ ਰਿਲੀਜੀਅਸ ਪੀਸ ਅਕਾਦਮੀ ਵਲੋਂ ਸਿੱਖਾਂ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ ਜਿਸ ਵਿਚ 300 ਤੋਂ ਵੱਧ ਧਾਰਮਿਕ ਅਤੇ ਭਾਈਚਾਰਕ ਆਗੂ ਇਕੱਠੇ ਹੋਏ। ਇਹ ਸਮਾਗਮ ਸੈਂਡਟਨ ਵਿੱਚ ਕਰਵਾਇਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਪੂਰੇ ਮਹਾਂਦੀਪ ਵਿੱਚ ਸ਼ਾਂਤੀ ਅਤੇ ਅਧਿਆਤਮਿਕਤਾ ਨੂੰ ਉਤਸ਼ਾਹਿਤ ਕਰਨ ਦੀ ਸ਼ੁਰੂਆਤ ਕਰਨਾ ਹੈ। ਇਹ ਸਮਾਗਮ ਗੁਰਦੁਆਰਾ ਸਾਹਿਬ ਜੌਹੈਨਸਬਰਗ, ਸਿੱਖ ਕੌਂਸਲ ਆਫ਼ ਅਫਰੀਕਾ, ਹੈਵਨਲੀ ਕਲਚਰ ਵਰਲਡ ਪੀਸ ਰੀਸਟੋਰੇਸ਼ਨ ਆਫ਼ ਲਾਈਟ ਅਤੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਵਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ ਜਿਸ ਵਿਚ ਈਸਾਈ, ਮੁਸਲਿਮ, ਹਿੰਦੂ, ਸਿੱਖ ਅਤੇ ਅਫਰੀਕੀ ਮੂਲ ਦੇ ਧਾਰਮਿਕ ਆਗੂ ਇਕੱਠੇ ਹੋਏ। ਦੱਖਣੀ ਅਫ਼ਰੀਕਾ ਦੇ ਸਹਿਕਾਰੀ ਸ਼ਾਸਨ ਅਤੇ ਰਵਾਇਤੀ ਮਾਮਲਿਆਂ ਦੇ ਉਪ ਮੰਤਰੀ ਡਾ. ਨਮਾਨੇ ਡਿਕਸਨ ਮਾਸੇਮੋਲਾ ਨੇ ਕਿਹਾ ਕਿ 1996 ਵਿੱਚ ਅਪਣਾਇਆ ਗਿਆ ਦੱਖਣੀ ਅਫ਼ਰੀਕਾ ਦਾ ਸੰਵਿਧਾਨ ਸਾਰੇ ਧਰਮਾਂ ਅਤੇ ਉਨ੍ਹਾਂ ਦੇ ਵਿਸ਼ਵਾਸਾਂ ਨੂੰ ਮਾਨਤਾ ਦਿੰਦਾ ਹੈ। ਧਾਰਮਿਕ ਆਗੂ ਸ਼ਾਂਤੀ ਬਣਾਏ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਰਾਹ ਦਸੇਰੇ ਬਣ ਕੇ ਲੋਕਾਂ ਨੂੰ ਸ਼ਾਂਤੀ ਲਈ ਲਾਮਬੰਦ ਕਰਦੇ ਹਨ। ਉਨ੍ਹਾਂ ਨੂੰ ਅੰਤਰ-ਧਰਮ ਸੰਵਾਦ ਅਤੇ ਸਹਿਯੋਗ ਰਾਹੀਂ ਸਮਾਜਿਕ ਏਕਤਾ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ।

Advertisement
Advertisement
Show comments