ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੇਖ ਹਸੀਨਾ ਨੂੰ 21 ਸਾਲ ਕੈਦ ਦੀ ਸਜ਼ਾ

ਢਾਕਾ ਦੀ ਅਦਾਲਤ ਨੇ ਬੰਗਲਾਦੇਸ਼ ਦੀ ਗੱਦੀਓਂ ਲਾਂਭੇ ਕੀਤੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸਰਕਾਰੀ ਹਾਊਸਿੰਗ ਪ੍ਰਾਜੈਕਟ ਤਹਿਤ ਪਲਾਟਾਂ ਦੀ ਅਲਾਟਮੈਂਟ ’ਚ ਕਥਿਤ ਬੇਨੇਮੀਆਂ ਦੇ ਦੋਸ਼ ਹੇਠ 21 ਸਾਲ ਅਤੇ ਉਨ੍ਹਾਂ ਦੇ ਦੋਵਾਂ ਬੱਚਿਆਂ- ਪੁੱਤਰ ਸਜੀਬ ਵਾਜਿਦ ਜੌਏ ਅਤੇ ਧੀ...
Advertisement

ਢਾਕਾ ਦੀ ਅਦਾਲਤ ਨੇ ਬੰਗਲਾਦੇਸ਼ ਦੀ ਗੱਦੀਓਂ ਲਾਂਭੇ ਕੀਤੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸਰਕਾਰੀ ਹਾਊਸਿੰਗ ਪ੍ਰਾਜੈਕਟ ਤਹਿਤ ਪਲਾਟਾਂ ਦੀ ਅਲਾਟਮੈਂਟ ’ਚ ਕਥਿਤ ਬੇਨੇਮੀਆਂ ਦੇ ਦੋਸ਼ ਹੇਠ 21 ਸਾਲ ਅਤੇ ਉਨ੍ਹਾਂ ਦੇ ਦੋਵਾਂ ਬੱਚਿਆਂ- ਪੁੱਤਰ ਸਜੀਬ ਵਾਜਿਦ ਜੌਏ ਅਤੇ ਧੀ ਸਾਇਮਾ ਵਾਜਿਦ ਪੁੁਤੂਲ ਨੂੰ 5-5 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਉਨ੍ਹਾਂ ਦੀ ਗ਼ੈਰ-ਹਾਜ਼ਰੀ ’ਚ ਸੁਣਾਇਆ ਗਿਆ। ਢਾਕਾ ਸਪੈਸ਼ਲ ਜੱਜ ਅਦਾਲਤ-5 ਨੇ ਸ਼ੇਖ ਹਸੀਨਾ (78) ਨੂੰ ਸਰਕਾਰੀ ਹਾਊਸਿੰਗ ਪ੍ਰਾਜੈਕਟ ਵਿੱਚ ਭ੍ਰਿਸ਼ਟਾਚਾਰ ਨਾਲ ਸਬੰਧਤ ਤਿੰਨ ਕੇਸਾਂ ਵਿੱਚ 7-7 ਸਾਲ ਦੀ ਸਜ਼ਾ ਸੁਣਾਈ ਹੈ। ਜੱਜ ਮੁਹੰਮਦ ਅਬਦੁਲ ਅਲ ਮਾਮੂਨ ਨੇ ਫ਼ੈਸਲੇ ’ਚ ਕਿਹਾ, ‘‘ਪਲਾਟ ਸ਼ੇਖ ਹਸੀਨਾ ਨੂੰ ਬਿਨਾਂ ਕਿਸੇ ਅਰਜ਼ੀ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਲਾਟ ਕੀਤਾ ਗਿਆ ਸੀ।’’ ਹਸੀਨਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਬਕਾ ਮਕਾਨ ਉਸਾਰੀ ਮੰਤਰੀ ਸ਼ਰੀਫ ਅਹਿਮਦ ਅਤੇ ਹਾਊਸਿੰਗ ਮੰਤਰਾਲੇ ਅਤੇ ਰਾਜਧਾਨੀ ਉਨਯਾਨ ਕਾਰਤੀਪੱਖ ਦੇ ਅਧਿਕਾਰੀਆਂ ਸਣੇ 20 ਜਣਿਆਂ ਖ਼ਿਲਾਫ਼ ਵੀ ਮੁਕੱਦਮਾ ਚਲਾਇਆ ਗਿਆ ਸੀ। ਇਨ੍ਹਾਂ ਵਿੱਚੋਂ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੂੰ ਛੱਡ ਕੇ ਸਾਰਿਆਂ ਨੂੰ ਵੱਖ-ਵੱਖ ਮਿਆਦ ਦੀ ਸਜ਼ਾ ਸੁਣਾਈ ਗਈ ਹੈ।

Advertisement
Advertisement
Show comments