ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਟੀ-20 ਅੱਜ
                    ਇੱਥੋਂ ਦੇ ਐੱਮ ਸੀ ਜੀ ਸਟੇਡੀਅਮ ਵਿੱਚ 31 ਅਕਤੂਬਰ, ਸ਼ੁੱਕਰਵਾਰ ਨੂੰ ਭਾਰਤ ਤੇ ਆਸਟਰੇਲੀਆ ਦਰਮਿਆਨ ਦੂਜਾ ਟੀ-20 ਮੁਕਾਬਲਾ ਹੋਵੇਗਾ। ਮੈਚ ਵਿੱਚ ਕਪਤਾਨ ਸੂਰਿਆਕੁਮਾਰ ਯਾਦਵ ਦੀ ਵਾਪਸੀ ਨਾਲ ਭਾਰਤੀ ਟੀਮ ਵੱਲੋਂ ਵੱਡੇ ਹੌਸਲੇ ਨਾਲ ਖੇਡਣ ਦੀ ਉਮੀਦ ਹੈ। ਅਭਿਸ਼ੇਕ ਸ਼ਰਮਾ, ਤਿਲਕ...
                
        
        
    
                 Advertisement 
                
 
            
        ਇੱਥੋਂ ਦੇ ਐੱਮ ਸੀ ਜੀ ਸਟੇਡੀਅਮ ਵਿੱਚ 31 ਅਕਤੂਬਰ, ਸ਼ੁੱਕਰਵਾਰ ਨੂੰ ਭਾਰਤ ਤੇ ਆਸਟਰੇਲੀਆ ਦਰਮਿਆਨ ਦੂਜਾ ਟੀ-20 ਮੁਕਾਬਲਾ ਹੋਵੇਗਾ। ਮੈਚ ਵਿੱਚ ਕਪਤਾਨ ਸੂਰਿਆਕੁਮਾਰ ਯਾਦਵ ਦੀ ਵਾਪਸੀ ਨਾਲ ਭਾਰਤੀ ਟੀਮ ਵੱਲੋਂ ਵੱਡੇ ਹੌਸਲੇ ਨਾਲ ਖੇਡਣ ਦੀ ਉਮੀਦ ਹੈ। ਅਭਿਸ਼ੇਕ ਸ਼ਰਮਾ, ਤਿਲਕ ਵਰਮਾ ਤੇ ਸ਼ਿਵਮ ਦੂਬੇ ਨੇ ਟੀ-20 ਵਿੱਚ ਆਪਣੀ ਬੱਲੇਬਾਜ਼ੀ ਦੇ ਜੌਹਰ ਦਿਖਾਏ, ਪਰ ਲੰਘੇ ਕੁਝ ਸਮੇਂ ਤੋਂ ਕਪਤਾਨ ਸੂਰਿਆਕੁਮਾਰ ਦੀ ਬੱਲੇਬਾਜ਼ੀ ਦੀ ਘਾਟ ਸਤਾ ਰਹੀ ਸੀ। ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਸੂਰਿਆਕੁਮਾਰ ਨੇ 24 ਗੇਂਦਾਂ ਵਿੱਚ 39 ਦੌੜਾਂ ਬਣਾਈਆਂ ਸਨ। ਸ਼ੁੱਕਰਵਾਰ ਨੂੰ ਮੈਲਬਰਨ ਵਿੱਚ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਭਾਰਤੀ ਟੀਮ ਨੇ ਮੈਚ ਦੌਰਾਨ ਹਰ ਚੁਣੌਤੀਆਂ ਨਾਲ ਨਜਿੱਠਣ ਦੀ ਤਿਆਰੀ ਕਰ ਲਈ ਹੈ।
                 Advertisement 
                
 
            
        
                 Advertisement 
                
 
            
         
 
             
            