ਸਾਊਦੀ ਏਅਰਲਾਈਨਜ਼ ਦੇ ਜਹਾਜ਼ ਨੂੰ ਪਿਸ਼ਾਵਰ ਵਿੱਚ ਅੱਗ ਲੱਗੀ; 10 ਜ਼ਖ਼ਮੀ
ਲੈਂਡਿੰਗ ਕਰਦੇ ਹੋਏ ਘਟਨਾ ਵਾਪਰੀ; ਯਾਤਰੀਆਂ ਤੇ ਜਹਾਜ਼ ਦੇ ਅਮਲੇ ਨੂੰ ਹੰਗਾਮੀ ਹਾਲਤ ਵਿਚ ਸੁਰੱਖਿਅਤ ਕੱਢਿਆ
Advertisement
ਪੇਸ਼ਾਵਰ, 11 ਜੁਲਾਈ
ਪਾਕਿਸਤਾਨ ਦੇ ਪਿਸ਼ਾਵਰ ਵਿੱਚ ਸਾਊਦੀ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਅੱਗ ਲੱਗ ਗਈ ਜਿਸ ਕਾਰਨ ਦਸ ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਲੈਂਡਿੰਗ ਕਰ ਰਿਹਾ ਸੀ। ਇਸ ਤੋਂ ਬਾਅਦ ਯਾਤਰੀਆਂ ਤੇ ਜਹਾਜ਼ ਦੇ ਅਮਲੇ ਨੂੰ ਐਮਰਜੈਂਸੀ ਗੇਟ ਰਾਹੀਂ ਬਾਹਰ ਕੱਢਿਆ ਗਿਆ। ਇਹ ਉਡਾਣ ਰਿਆਧ ਤੋਂ ਪੇਸ਼ਾਵਰ ਆਈ ਸੀ। ਇਹ ਪਤਾ ਲੱਗਿਆ ਹੈ ਕਿ ਜਹਾਜ਼ ਦੇ ਲੈਂਡਿੰਗ ਗੇਅਰ ਵਿਚ ਖਰਾਬੀ ਆ ਗਈ ਸੀ ਜਿਸ ਕਾਰਨ ਅੱਗ ਲੱਗ ਗਈ। ਇਸ ਜਹਾਜ਼ ਵਿਚ 276 ਯਾਤਰੀ ਤੇ 21 ਜਹਾਜ਼ ਦੇ ਅਮਲੇ ਦੇ ਮੈਂਬਰ ਸਵਾਰ ਸਨ।
Advertisement
Advertisement