ਰੂਸੀ ਤੇ ਚੀਨੀ ਪਣਡੁੱਬੀਆਂ ਵੱਲੋਂ ਪ੍ਰਸ਼ਾਂਤ ਖੇਤਰ ’ਚ ਸਾਂਝੀ ਗਸ਼ਤ
ਰੂਸ ਤੇ ਚੀਨ ਦੀਆਂ ਜਲ ਸੈਨਾਵਾਂ ਨੇ ਪ੍ਰਸ਼ਾਂਤ ਖੇਤਰ ’ਚ ਆਪਣੀ ਪਹਿਲੀ ਸਾਂਝੀ ਗਸ਼ਤ ਕੀਤੀ ਹੈ। ਅੱਜ ਇੱਕ ਮੀਡੀਆ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।
ਸਰਕਾਰੀ ਖ਼ਬਰ ਏਜੰਸੀ TASS ਨੇ ਰੂਸੀ ਜਲ ਸੈਨਾ ਵੱਲੋਂ ਜਾਰੀ ਬਿਆਨ ਦੇ ਹਵਾਲੇ ਨਾਲ ਦੱਸਿਆ, ‘‘ਜਾਪਾਨ ਸਾਗਰ ਵਿੱਚ ਰੂਸੀ-ਚੀਨੀ ਮਸ਼ਕ Maritime Interaction 2025 ਦੇ ਸਮਾਪਤ ਹੋਣ ਤੋਂ ਬਾਅਦ, ਅਗਸਤ ਦੇ ਸ਼ੁਰੂ ਵਿੱਚ ਸਾਂਝੀ ਗਸ਼ਤ ਸ਼ੁਰੂ ਕੀਤੀ ਗਈ ਸੀ।" ਰਿਪੋਰਟ ’ਚ ਕਿਹਾ ਗਿਆ, ‘‘ਪੈਸੀਫਿਕ ਫਲੀਟ ਦੀ ਡੀਜ਼ਲ-ਇਲੈਕਟ੍ਰਿਕ ਪਣਡੁੱਬੀ Volkhov ਅਤੇ Chinese People's Liberation Army Navy ਦੀ ਇੱਕ ਪਣਡੁੱਬੀ ਨੇ ਜਾਪਾਨ ਸਾਗਰ ਅਤੇ ਪੂਰਬੀ ਚੀਨ ਸਾਗਰ ਵਿੱਚ ਇੱਕ ਪ੍ਰਵਾਨਿਤ ਰਸਤੇ ’ਤੇ ਗਸ਼ਤ ਕੀਤੀ।’’
ਮਿਸ਼ਨ ਪੂਰਾ ਹੋਣ ਤੋਂ ਬਾਅਦ ਦੋਵੇਂ ਪਣਡੁੱਬੀਆਂ ਆਪੋ ਆਪਣੇ home bases ’ਤੇ ਪਰਤ ਆਈਆਂ।
ਦੱਸਣਯੋਗ ਹੈ ਕਿ ਚੀਨ ਨੂੰ ਰੋਕਣ ਲਈ ਪੱਛਮੀ ਜਲ ਸੈਨਾਵਾਂ ਦੇ Indo-Pacific ’ਚ ਵਧਦੇ ਹਮਲਾਵਰ ਰੁਖ਼ ਦਰਮਿਆਨ ਮਾਸਕੋ ਅਤੇ ਪੇਈਚਿੰਗ ਨੇ ਆਪਣੀਆਂ ਜਲ ਸੈਨਾਵਾਂ ਵਿਚਾਲੇ ਤਾਲਮੇਲ ਵਧਾ ਦਿੱਤਾ ਹੈ। -PTI