ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿਛਲੇ ਸਾਲAzerbaijani ਜਹਾਜ਼ ਨਾਲ ਵਾਪਰੇ ਹਾਦਸੇ ਲਈ ਰੂਸੀ ਹਵਾਈ ਰੱਖਿਆ ਪ੍ਰਣਾਲੀ ਜ਼ਿੰਮੇਵਾਰ ਸੀ: ਪੂਤਿਨ

Putin says Russian air defences responsible for Azerbaijani jet's crash last year, killing 38; ਬਾਕੂ ਤੋਂ ਗਰੋਜ਼ਨੀ ਜਾ ਜਾ ਰਹੇ ਜਹਾਜ਼ ਨਾਲ ਹੋਏ ਹਾਦਸੇ ਵਿੱਚ ਗਈਆਂ 38 ਜਾਨਾਂ     
Russia ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅ਼ਤੇ Azerbaijan ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਗੱਲਬਾਤ ਕਰਦੇ ਹੋਏ। -ਫੋਟੋ: REUTERS
Advertisement
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ  ਨੂੰ ਕਿਹਾ ਕਿ ਲੰਘੇ ਸਾਲ ਦਸੰਬਰ ਮਹੀਨੇ ਇੱਕ ਅਜ਼ਰਬਾਇਜਾਨੀ ਹਵਾਈ ਜਹਾਜ਼ ਨੂੰ ਡੇਗਣ ਲਈ ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਜ਼ਿੰਮੇਵਾਰ ਸੀ। ਇਸ ਘਟਨਾ ’ਚ 38 ਲੋਕਾਂ ਦੀ ਮੌਤ ਹੋ ਗਈ ਸੀ।  ਉਨ੍ਹਾਂ ਨੇ ਹਾਦਸੇ ਲਈ ਪਹਿਲੀ ਵਾਰ ਜ਼ਿੰਮੇਵਾਰੀ ਕਬੂਲੀ ਹੈ।

ਪੂਤਿਨ ਨੇ ਇਹ ਬਿਆਨ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿੱਚ Azerbaijan ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਇੱਕ ਮੀਟਿੰਗ ਵਿੱਚ ਦਿੱਤਾ, ਜਿੱਥੇ ਦੋਵੇਂ ਆਗੂ ਸਾਬਕਾ ਸੋਵੀਅਤ ਦੇਸ਼ਾਂ ਦੇ ਸੰਮੇਲਨ ਵਿੱਚ ਸ਼ਾਮਲ ਹੋ ਰਹੇ ਹਨ।

Advertisement

ਅਜ਼ਰਬਾਈਜਾਨ ਏਅਰਲਾਈਨਜ਼ ਦਾ ਯਾਤਰੀ ਜਹਾਜ਼ 25 ਦਸੰਬਰ 2024 ਨੂੰ ਬਾਕੂ ਤੋਂ ਰੂਸੀ ਗਣਰਾਜ ਚੇਚਨੀਆ ਗਣਰਾਜ ਦੀ ਖੇਤਰੀ ਰਾਜਧਾਨੀ ਗਰੋਜ਼ਨੀ ਲਈ ਉਡਾਣ ਭਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਅਜ਼ਰਬਾਈਜਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਗਲਤੀ ਨਾਲ ਰੂਸੀ ਹਵਾਈ ਰੱਖਿਆ ਪ੍ਰਣਾਲੀ ਦੀ ਲਪੇਟ ਵਿੱਚ ਆ ਗਿਆ ਸੀ, ਫਿਰ ਉਸ ਨੇ ਪੱਛਮੀ Kazakhstan ਵਿੱਚ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਦੌਰਾਨ  ਜਹਾਜ਼  ਵਿੱਚ ਸਵਾਰ 67 ਲੋਕਾਂ ਵਿੱਚੋਂ 38 ਲੋਕਾਂ ਦੀ ਮੌਤ ਹੋ ਗਈ ਸੀ।
ਪੂਤਿਨ ਨੇ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ  Ilham Aliyev ਤੋਂ ਇਸ ਘਟਨਾ ਲਈ ਮੁਆਫੀ ਮੰਗੀ ਹੈ। ਪੂੁਤਿਨ ਨੇ ਇਸ ਨੂੰ ‘‘ਦੁਖਦਾਈ ਘਟਨਾ’’ ਦੱਸਿਆ ਪਰ ਜ਼ਿੰਮੇਵਾਰੀ ਕਬੂਲਣ ਤੋਂ ਪ੍ਰਹੇਜ਼ ਕੀਤਾ। ਇਸ ਦੌਰਾਨ ਅਲੀਯੇਵ ਨੇਇਸ ਘਟਨਾ ਨੂੰ ‘ਦਬਾਉਣ’  ਦੀ ਕੋਸ਼ਿਸ਼ ਕਰਨ  ਲਈ ਮਾਸਕੋ ਦੀ ਆਲੋਚਨਾ ਕੀਤੀ ਹੈ।
Advertisement
Show comments