ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Russia-Ukraine war: ਰੂਸ ਵੱਲੋਂ ਕੀਵ ’ਤੇ ਡਰੋਨ ਅਤੇ ਮਿਜ਼ਾਈਲ ਹਮਲਾ

ਕੀਵ (ਯੂਕਰੇਨ), 24 ਮਈ ਯੂਕਰੇਨ ਦੀ ਰਾਜਧਾਨੀ ਸ਼ਨਿਚਰਵਾਰ ਤੜਕੇ ਇੱਕ ਵੱਡੇ ਪੱਧਰ ’ਤੇ ਰੂਸੀ ਡਰੋਨ ਅਤੇ ਮਿਜ਼ਾਈਲ ਹਮਲੇ ਦੀ ਲਪੇਟ ਵਿੱਚ ਆ ਗਈ, ਜਿਸ ਨਾਲ ਪੂਰੇ ਸ਼ਹਿਰ ਵਿੱਚ ਧਮਾਕੇ ਅਤੇ ਮਸ਼ੀਨ ਗਨ ਫਾਇਰ ਸੁਣਾਈ ਦਿੱਤੇ। ਇਸ ਹਮਲੇ ਕਾਰਨ ਕੀਵ ਦੇ...
ਕੀਵ ਵਿੱਚ, ਰੂਸੀ ਡਰੋਨ ਹਮਲੇ ਤੋਂ ਬਾਅਦ ਦੀ ਤਸਵੀਰ। ਰਾਈਟਰਜ਼
Advertisement

ਕੀਵ (ਯੂਕਰੇਨ), 24 ਮਈ

ਯੂਕਰੇਨ ਦੀ ਰਾਜਧਾਨੀ ਸ਼ਨਿਚਰਵਾਰ ਤੜਕੇ ਇੱਕ ਵੱਡੇ ਪੱਧਰ ’ਤੇ ਰੂਸੀ ਡਰੋਨ ਅਤੇ ਮਿਜ਼ਾਈਲ ਹਮਲੇ ਦੀ ਲਪੇਟ ਵਿੱਚ ਆ ਗਈ, ਜਿਸ ਨਾਲ ਪੂਰੇ ਸ਼ਹਿਰ ਵਿੱਚ ਧਮਾਕੇ ਅਤੇ ਮਸ਼ੀਨ ਗਨ ਫਾਇਰ ਸੁਣਾਈ ਦਿੱਤੇ। ਇਸ ਹਮਲੇ ਕਾਰਨ ਕੀਵ ਦੇ ਵਸਨੀਕਾਂ ਨੂੰ ਭੂਮੀਗਤ ਸਬਵੇਅ ਸਟੇਸ਼ਨਾਂ ਵਿੱਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। ਇਹ ਹਮਲਾ ਰੂਸ ਅਤੇ ਯੂਕਰੇਨ ਵੱਲੋਂ ਕੈਦੀਆਂ ਦੇ ਅਦਲਾ-ਬਦਲੀ ਦੀ ਸ਼ੁਰੂਆਤ ਤੋਂ ਕੁਝ ਘੰਟਿਆਂ ਬਾਅਦ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਸਤਾਨਬੁਲ ਵਿੱਚ ਇੱਕ ਮੀਟਿੰਗ ਵਿੱਚ ਦੋਵਾਂ ਧਿਰਾਂ ਵੱਲੋਂ ਸਹਿਮਤੀ ਪ੍ਰਗਟਾਉਣ ਤੋਂ ਬਾਅਦ ਐਕਸਚੇਂਜ ਦੇ ਪਹਿਲੇ ਪੜਾਅ ਵਿੱਚ ਸੈਂਕੜੇ ਸੈਨਿਕਾਂ ਅਤੇ ਨਾਗਰਿਕਾਂ ਦੀ ਅਦਲਾ-ਬਦਲੀ ਕੀਤੀ ਗਈ ਸੀ।

Advertisement

ਕੀਵ ਫੌਜੀ ਪ੍ਰਸ਼ਾਸਨ ਦੇ ਕਾਰਜਕਾਰੀ ਮੁਖੀ ਤੇਮੂਰ ਤਾਕਾਚੇਂਕੋ ਨੇ ਟੈਲੀਗ੍ਰਾਮ ’ਤੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਹਮਲੇ ਤੋਂ ਬਾਅਦ ਛੇ ਲੋਕਾਂ ਨੂੰ ਡਾਕਟਰੀ ਦੇਖਭਾਲ ਦੀ ਲੋੜ ਸੀ, ਕੀਵ ਦੇ ਸੋਲੋਮੀਆਂਸਕੀ ਜ਼ਿਲ੍ਹੇ ਵਿੱਚ ਦੋ ਥਾਂਵਾਂ ’ਤੇ ਅੱਗ ਲੱਗੀ ਹੈ। -ਏਪੀ

Advertisement
Tags :
Russia-Ukraine war newsRussia-Ukraine war update