ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸ ਨੇ ਯੂਕਰੇਨੀ ਥਰਮਲ ਪਾਵਰ ਪਲਾਂਟ ਨੂੰ ਬਣਾਇਆ ਨਿਸ਼ਾਨਾ

ਸਰਦੀਆਂ ਨੇਡ਼ੇ ਆੳੁਂਦਿਆਂ ਹੀ ਹਰ ਸਾਲ ਬਿਜਲੀ ਪਲਾਂਟਾਂ ਨੂੰ ਨਿਸ਼ਾਨਾ ਬਣਾੳੁਂਦਾ ਹੈ ਰੂਸ
ਯੂਕਰੇਨ ਦੇ ਦੋਨੇਤਸਕ ਖੇਤਰ ਵਿੱਚ ਰੂਸੀ ਹਮਲਿਆਂ ’ਚ ਨੁਕਸਾਨੀ ਗਈ ਇਮਾਰਤ ਤੋਂ ਬਾਹਰ ਆਏ ਲੋਕ। -ਫੋਟੋ: ਰਾਇਟਰਜ਼
Advertisement

ਰੂਸ ਨੇ ਲੰਘੀ ਰਾਤ ਕੀਤੇ ਹਮਲਿਆਂ ਵਿੱਚ ਯੂਕਰੇਨ ਦੇ ਥਰਮਲ ਪਾਵਰ ਪਲਾਂਟ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਪਾਵਰ ਪਲਾਂਟ ਨੂੰ ਨੁਕਸਾਨ ਪਹੁੰਚਾ ਕੇ ਮਾਸਕੋ ਨੇ ਸਰਦੀਆਂ ਨੇੜੇ ਆਉਣ ’ਤੇ ਯੂਕਰੇਨੀਆਂ ਨੂੰ ਗਰਮੀ, ਰੋਸ਼ਨੀ ਅਤੇ ਚੱਲਦੇ ਪਾਣੀ ਤੋਂ ਵਾਂਝਾ ਕਰਨ ਦੀ ਆਪਣੀ ਮੁਹਿੰਮ ਜਾਰੀ ਰੱਖੀ। ਯੂਕਰੇਨ ਦੇ ਸਭ ਤੋਂ ਵੱਡੇ ਬਿਜਲੀ ਅਪਰੇਟਰ ਡੀ ਟੀ ਈ ਕੇ ਅਨੁਸਾਰ, ਇਸ ਹਮਲੇ ਵਿੱਚ ਦੋ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਕੰਪਨੀ ਨੇ ਪਲਾਂਟ ਦੀ ਸਥਿਤੀ ਸਣੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਯੂਕਰੇਨੀ ਅਧਿਕਾਰੀ ਉਨ੍ਹਾਂ ਦੀ ਪਾਵਰ ਗਰਿੱਡ ’ਤੇ ਹੋਣ ਵਾਲੇ ਰੂਸੀ ਹਮਲਿਆਂ ਬਾਰੇ ਬਹੁਤ ਘੱਟ ਵੇਰਵੇ ਜਾਰੀ ਕਰਦੇ ਹਨ ਤਾਂ ਜੋ ਦੁਸ਼ਮਣ ਨੂੰ ਖ਼ੁਫੀਆ ਜਾਣਕਾਰੀ ਨਾ ਮਿਲ ਸਕੇ। ਇਸ ਦੌਰਾਨ, ਮੁਰੰਮਤ ਕਰਨ ਵਾਲਾ ਅਮਲਾ ਇਸ ਨੁਕਸਾਨ ਨੂੰ ਠੀਕ ਕਰਨ ਲਈ 24 ਘੰਟੇ ਕੰਮ ਕਰ ਰਿਹਾ ਹੈ। ਰੂਸ ਵੱਲੋਂ ਤਿੰਨ ਸਾਲ ਪਹਿਲਾਂ ਆਪਣੇ ਗੁਆਂਢੀ ਮੁਲਕ ’ਤੇ ਹਮਲਾ ਕੀਤੇ ਜਾਣ ਦੇ ਬਾਅਦ ਤੋਂ ਊਰਜਾ ਖੇਤਰ ਮੁੱਖ ਜੰਗ ਦਾ ਮੈਦਾਨ ਰਿਹਾ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਦੇ ਹਰੇਕ ਸਾਲ, ਰੂਸ ਨੇ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਯੂਕਰੇਨੀ ਬਿਜਲੀ ਗਰਿੱਡਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਲੋਕਾਂ ਦੇ ਮਨੋਬਲ ਨੂੰ ਘਟਾਇਆ ਜਾ ਸਕੇ ਅਤੇ ਫੌਜੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਉਧਰ ਰੂਸ ਦੇ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਰਾਤੋ-ਰਾਤ ਨੌਂ ਰੂਸੀ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ 53 ਯੂਕਰੇਨੀ ਡਰੋਨਾਂ ਨੂੰ ਰੋਕਿਆ ਹੈ।

Advertisement

ਯੂਕਰੇਨੀ ਹਵਾਈ ਫੌਜ ਵੱਲੋਂ 154 ਡਰੋਨ ਰੋਕਣ ਜਾਂ ਜਾਮ ਕਰਨ ਦਾ ਦਾਅਵਾ

ਯੂਕਰੇਨ ਦੀ ਹਵਾਈ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਰਾਤੋ-ਰਾਤ ਦੇਸ਼ ’ਤੇ ਦਾਗੇ ਗਏ 183 ਰੂਸੀ ਡਰੋਨਾਂ ਵਿੱਚੋਂ 154 ਨੂੰ ਜਾਂ ਤਾਂ ਰੋਕ ਲਿਆ ਜਾਂ ਜਾਮ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰ-ਪੂਰਬੀ ਸੂਮੀ ਖੇਤਰ ਵਿੱਚ ਯੂਕਰੇਨ ਦਾ ਕਸਬਾ ਸ਼ੋਸਤਕਾ ਬਿਜਲੀ ਸਪਲਾਈ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੇ ਗਏ ਰੂਸੀ ਹਮਲਿਆਂ ਦੀ ਮਾਰ ਹੇਠ ਆਇਆ ਹੈ। ਖੇਤਰੀ ਮੁਖੀ ਓਲੇਹ ਹਰੀਹੋਰੋਵ ਨੇ ਮੰਗਲਵਾਰ ਨੂੰ ਟੈਲੀਗ੍ਰਾਮ ’ਤੇ ਲੋਕਾਂ ਦੀਆਂ ਸੜਕ ਕੰਢੇ ਅੱਗ ਬਾਲ਼ ਕੇ ਖਾਣਾ ਪਕਾਉਂਦਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਰੂਸ ਨੇ ਯੂਕਰੇਨ ਦੇ ਉੱਤਰੀ ਚੇਰਨੀਹਿਵ, ਦੱਖਣੀ ਖਰਸੋਨ ਅਤੇ ਦੱਖਣ-ਪੂਰਬੀ ਦਾਨਿਪ੍ਰੋਪੈਤਰੋਵਸਕ ਖੇਤਰਾਂ ਵਿੱਚ ਵੀ ਊਰਜਾ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਹੈ।

Advertisement
Show comments