ਰੂਸ: ਕਾਰ ਵਿੱਚ ਹੋਏ ਬੰਬ ਧਮਾਕੇ ’ਚ ਰੂਸੀ ਫੌਜ ਦੇ ਜਨਰਲ ਦੀ ਮੌਤ
ਮਾਸਕੋ, 25 ਅਪਰੈਲ ਮਾਸਕੋ ਨੇੜੇ ਅੱਜ ਇਕ ਕਾਰ ਵਿੱਚ ਹੋਏ ਬੰਬ ਧਮਾਕੇ ’ਚ ਰੂਸ ਦੇ ਇਕ ਚੋਟੀ ਦੇ ਜਨਰਲ ਦੀ ਮੌਤ ਹੋ ਗਈ। ਮੀਡੀਆ ਦੀ ਖ਼ਬਰ ਮੁਤਾਬਕ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇਕ ਅਤਿਵਾਦੀ ਹਮਲਾ ਕਰਾਰ ਦਿੱਤਾ ਹੈ। ਰੱਖਿਆ ਮੰਤਰਾਲੇ...
Advertisement
ਮਾਸਕੋ, 25 ਅਪਰੈਲ
ਮਾਸਕੋ ਨੇੜੇ ਅੱਜ ਇਕ ਕਾਰ ਵਿੱਚ ਹੋਏ ਬੰਬ ਧਮਾਕੇ ’ਚ ਰੂਸ ਦੇ ਇਕ ਚੋਟੀ ਦੇ ਜਨਰਲ ਦੀ ਮੌਤ ਹੋ ਗਈ। ਮੀਡੀਆ ਦੀ ਖ਼ਬਰ ਮੁਤਾਬਕ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇਕ ਅਤਿਵਾਦੀ ਹਮਲਾ ਕਰਾਰ ਦਿੱਤਾ ਹੈ। ਰੱਖਿਆ ਮੰਤਰਾਲੇ ਦੇ ਜਨਰਲ ਸਟਾਫ ਦੇ ਡਾਇਰੈਕਟੋਰੇਟ ਵਿੱਚ ਮੇਨ ਅਪਰੇਸ਼ਨਜ਼ ਦੇ ਡਿਪਟੀ ਡਾਇਰੈਕਟਰ ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ (59) ਦੀ ਮਾਸਕੋ ਨੇੜੇ ਇਕ ਕਾਰ ’ਚ ਹੋਏ ਬੰਬ ਧਮਾਕੇ ਵਿੱਚ ਮੌਤ ਹੋ ਗਈ। ਮੋਸਕਾਲਿਕ ਨੇ ਵੱਖ-ਵੱਖ ਗੱਲਬਾਤਾਂ ਵਿੱਚ ਰੱਖਿਆ ਮੰਤਰਾਲੇ ਦੀ ਨੁਮਾਇੰਦਗੀ ਕੀਤੀ ਸੀ। ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਰੂਸੀ ਜਨਰਲ ਦੀ ਹੱਤਿਆ ਦਾ ਸਬੰਧ ਅਮਰੀਕੀ ਰਾਜਦੂਤ ਸਟੀਵ ਵ੍ਹਿਟਕੌਫ ਦੀ ਯੂਕਰੇਨ ਬਾਰੇ ਕ੍ਰੈਮਲਿਨ ਨਾਲ ਅੱਜ ਹੋਣ ਵਾਲੀ ਗੱਲਬਾਤ ਨਾਲ ਤਾਂ ਨਹੀਂ ਸੀ। -ਪੀਟੀਆਈ
Advertisement
Advertisement