ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Russia launched missiles and drones ਰੂਸ ਨੇ ਯੂਕਰੇਨ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ 120 ਮਿਜ਼ਾਈਲਾਂ ਤੇ 90 ਡਰੋਨਾਂ ਨਾਲ ਹਮਲਾ ਕੀਤਾ

ਕੀਵ, 17 ਨਵੰਬਰ ਰੂਸ ਨੇ ਯੂਕਰੇਨ ਦੇ ਊਰਜਾ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਅੱਜ ਵੱਡੀ ਪੱਧਰ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਸ ਵਿੱਚ ਕਈ ਵਿਅਕਤੀਆਂ ਦੀ ਮੌਤ ਹੋ ਗਈ। ਰੂਸ ਦੇ ਇਸ ਹਮਲੇ ਨੂੰ ਹਾਲ...
ਰੂਸ ਵੱਲੋਂ ਮਿਜ਼ਾਈਲਾਂ ਨਾਲ ਕੀਤੇ ਹਮਲੇ ਦੌਰਾਨ ਬੁਰੀ ਤਰ੍ਹਾਂ ਨੁਕਸਾਨੀ ਇਕ ਇਮਾਰਤ। -ਫੋਟੋ: ਰਾਇਟਰਜ਼
Advertisement
ਕੀਵ, 17 ਨਵੰਬਰ
ਰੂਸ ਨੇ ਯੂਕਰੇਨ ਦੇ ਊਰਜਾ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਅੱਜ ਵੱਡੀ ਪੱਧਰ ’ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਸ ਵਿੱਚ ਕਈ ਵਿਅਕਤੀਆਂ ਦੀ ਮੌਤ ਹੋ ਗਈ। ਰੂਸ ਦੇ ਇਸ ਹਮਲੇ ਨੂੰ ਹਾਲ ਦੇ ਮਹੀਨਿਆਂ ਵਿੱਚ ਯੂਕਰੇਨ ’ਤੇ ਕੀਤਾ ਗਿਆ ਸਭ ਤੋਂ ਖ਼ਤਰਨਾਕ ਹਮਲਾ ਦੱਸਿਆ ਜਾ ਰਿਹਾ ਹੈ। ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਇਸ ਗੱਲ ਦੀ ਸੰਭਾਵਨਾ ਵਧ ਰਹੀ ਹੈ ਕਿ ਮਾਸਕੋ ਦੇ ਇਰਾਦੇ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਯੂਕਰੇਨ ਦੀ ਬਿਜਲੀ ਉਤਪਾਦਨ ਸਮਰੱਥਾ ਨੂੰ ਨਸ਼ਟ ਕਰਨ ਦੇ ਹਨ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਨੇ ਯੂਕਰੇਨ ਵਿੱਚ ਵੱਡੀ ਪੱਧਰ ’ਤੇ ਹਮਲਾ ਕਰਦੇ ਹੋਏ ਕੁੱਲ 120 ਮਿਜ਼ਾਈਲਾਂ ਅਤੇ 90 ਡਰੋਨ ਦਾਗੇ। ਜ਼ੇਲੈਂਸਕੀ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ ਵੱਖ ਵੱਖ ਤਰ੍ਹਾਂ ਦੇ ਡਰੋਨਾਂ ਦਾ ਇਸਤੇਮਾਲ ਕੀਤਾ ਗਿਆ, ਜਿਨ੍ਹਾਂ ਵਿੱਚ ਇਰਾਨ ਵਿੱਚ ਬਣੀ ਸ਼ਾਹਿਦ, ਨਾਲ ਹੀ ਕਰੂਜ਼, ਬੈਲਿਸਟਿਕ ਅਤੇ ਜਹਾਜ਼ ਨਾਲ ਦਾਗੀਆਂ ਜਾਣ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਵੀ ਸ਼ਾਮਲ ਹਨ।
ਜ਼ੇਲੈਂਸਕੀ ਨੇ ‘ਟੈਲੀਗ੍ਰਾਮ’ ਉੱਤੇ ਸਾਂਝਾ ਕੀਤੇ ਗਏ ਇਕ ਬਿਆਨ ਵਿੱਚ ਕਿਹਾ ਕਿ ਯੂਕਰੇਨੀ ਸੁਰੱਖਿਆ ਬਲਾਂ ਨੇ 140 ਮਿਜ਼ਾਈਲਾਂ ਅਤੇ ਡਰੋਨ ਨੂੰ ਡੇਗ ਦਿੱਤਾ। ਜ਼ੇਲੈਂਸਕੀ ਨੇ ਕਿਹਾ, ‘‘ਦੁਸ਼ਮਣ ਦਾ ਟੀਚਾ ਯੂਕਰੇਨ ਵਿੱਚ ਸਾਡਾ ਊਰਜਾ ਢਾਂਚਾ ਸੀ। ਟਕਰਾਉਣ ਅਤੇ ਡਿੱਗਣ ਵਾਲੇ ਮਲਬੇ ਨਾਲ ਨੁਕਸਾਨ ਪੁੱਜਿਆ ਹੈ। ਮਾਈਕੋਲਾਈਵ ਵਿੱਚ ਡਰੋਨ ਹਮਲੇ ਦੇ ਨਤੀਜੇ ਵਜੋਂ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਕੀਵ ਦੇ ਸਿਟੀ ਫੌਜੀ ਪ੍ਰਸ਼ਾਸਨ ਦੇ ਮੁਖੀ ਸੇਰਹੀ ਪੋਪਕੋ ਨੇ ਕਿਹਾ ਕਿ ਡਰੋਨ ਤੇ ਮਿਜ਼ਾਈਲਾਂ ਦਾ ਇਹ ਸਾਂਝਾ ਹਮਲਾ ਤਿੰਨ ਮਹੀਨਿਆਂ ਵਿੱਚ ਸਭ ਤੋਂ ਵੱਡਾ ਸੀ। -ਏਪੀ
Advertisement
Show comments