ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੂਸ ਵੱਲੋਂ ਯੂਕਰੇਨ ’ਤੇ ਡਰੋਨਾਂ ਤੇ ਮਿਜ਼ਾਈਲਾਂ ਨਾਲ ਹਮਲਾ

ਕੀਵ ’ਚ ਹਮਲਿਆਂ ਮਗਰੋਂ ਅੱਗ ਲੱਗਣ ਕਾਰਨ ਦੋ ਮੌਤਾਂ, 13 ਜ਼ਖਮੀ
Advertisement

ਕੀਵ, 10 ਜੁਲਾਈ

ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਅੱਜ ਵੱਡੇ ਪੈਮਾਨੇ ’ਤੇ ਫਿਰ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲੇ ਕੀਤੇ ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ’ਚ ਅੱਗ ਲੱਗਣ ਕਾਰਨ ਦੋ ਵਿਅਕਤੀ ਮਾਰੇ ਗਏ। ਯੂਕਰੇਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੂਸ ਤੇ ਯੂਕਰੇਨ ਵਿਚਾਲੇ ਤਿੰਨ ਸਾਲਾਂ ਤੋਂ ਜੰਗ ਚੱਲ ਰਹੀ ਹੈ।

Advertisement

ਕੀਵ ਖੇਤਰੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੈਂਕੋ ਨੇ ਦੱਸਿਆ, ‘‘ਇਨ੍ਹਾਂ ਵਿਅਕਤੀਆਂ ਨੂੰ ਰੂਸੀਆਂ ਨੇ ਮਾਰਿਆ ਹੈ। ਇਹ ਇੱਕ ਬਹੁਤ ਵੱਡਾ ਘਾਟਾ ਹੈ। ਮੈਂ ਉਨ੍ਹਾਂ ਦੇ ਪਰਿਵਾਰਾਂ ਤੇ ਸਨੇਹੀਆਂ ਨਾਲ ਦੁੱਖ ਦਾ ਇਜ਼ਹਾਰ ਕਰਦਾ ਹਾਂ।’’ ਉਨ੍ਹਾਂ ਕਿਹਾ ਕਿ ਹਮਲਿਆਂ ’ਚ ਘੱਟੋ-ਘੱਟ 13 ਵਿਅਕਤੀ ਜ਼ਖ਼ਮੀ ਹੋਏ ਹਨ ਅਤੇ ਘੱਟੋ-ਘੱਟ ਪੰਜ ਜ਼ਿਲ੍ਹਿਆਂ ’ਚ ਰਿਹਾਇਸ਼ੀ ਇਮਾਰਤਾਂ, ਕਾਰਾਂ, ਗੋਦਾਮਾਂ, ਦਫ਼ਤਰਾਂ ਅਤੇ ਹੋਰ ਗ਼ੈਰ-ਰਿਹਾਇਸ਼ੀ ਇਮਾਰਤਾਂ ’ਚ ਅੱਗ ਲੱਗ ਗਈ।

ਕੀਵ ਦੇ ਮੇਅਰ ਵਿਤਾਲੀ ਕਲਿਤਸ਼ਕੋ ਨੇ ‘ਟੈਲੀਗ੍ਰਾਮ’ ਉੱਤੇ ਪੋਸਟ ’ਚ ਦੱਸਿਆ ਕਿ ਸ਼ੇਵੇਚੇਨਕਿਵਸਕੀ ਜ਼ਿਲ੍ਹੇ ’ਚ ਇੱਕ ਰਿਹਾਇਸ਼ੀ ਇਮਾਰਤ ਦੀ ਸਭ ਤੋਂ ਉਪਰਲੀ ਮੰਜ਼ਿਲ ਦਾ ਮਲਬਾ ਡਿੱਗਣ ਮਗਰੋਂ ਅੱਗ ਲੱਗ ਗਈ ਸੀ ਅਤੇ ਬਚਾਅ ਕਰਮੀ ਰਾਹਤ ਕਾਰਜਾਂ ’ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਤਿੱਖੀਆਂ ਚੀਜ਼ਾਂ ਵੱਜਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ।

ਦੱਸਣਯੋਗ ਹੈ ਕਿ ਲੰਘੀ ਰਾਤ ਵੀ ਰੂਸ ਨੇ 700 ਤੋਂ ਡਰੋਨਾਂ ਨਾਲ ਹਮਲਾ ਕੀਤਾ ਸੀ। ਹਮਲਿਆਂ ਦੌਰਾਨ ਲੋਕ ਬਚਣ ਲਈ ਪਨਾਹ ਲੱਭ ਰਹੇ ਹਨ ਤੇ ਮੈਟਰੋ ਸਟੇਸ਼ਨਾਂ ਤੇ ਜ਼ਮੀਨਦੋਜ਼ ਪਾਰਕਿੰਗਾਂ ਵਿੱਚ ਰਾਤਾਂ ਗੁਜ਼ਾਰ ਰਹੇ ਹਨ। ਕੀਵ ਸਟੇਸ਼ਨ ਦੇ ਇੱਕ ਮੁਲਾਜ਼ਮ ਨੇ ਕਿਹਾ ਕਿ ਰੂਸੀ ਹਮਲੇ ਤੇਜ਼ ਹੋਣ ਕਾਰਨ ਲੰਘੀ ਰਾਤ ਇੱਕ ਹਜ਼ਾਰ ਤੋਂ ਵੱਧ ਲੋਕਾਂ, ਜਿਨ੍ਹਾਂ ਵਿੱਜ 70 ਬੱਚੇ ਸ਼ਾਮਲ ਸਨ, ਨੇ ਉੱਥੇ ਪਨਾਹ ਲਈ ਸੀ। -ਏਪੀ

Advertisement