ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸ ਵੱਲੋਂ ਦੋ ਯੂਕਰੇਨੀ ਸ਼ਹਿਰਾਂ ’ਤੇ ਡਰੋਨਾਂ ਤੇ ਮਿਜ਼ਾਈਲਾਂ ਨਾਲ ਹਮਲਾ

ਹਮਲਿਆਂ ’ਚ 3 ਹਲਾਕ, 13 ਜ਼ਖ਼ਮੀ; ਹਸਪਤਾਲ ਤੇ ਰਿਹਾਇਸ਼ੀ ੲਿਮਾਰਤਾਂ ਨੁਕਸਾਨੀਆਂ
ਕੀਵ ’ਚ ਇਮਾਰਤ ’ਚ ਲੱਗੀ ਅੱਗ ਬੁਝਾਉਂਦਾ ਹੋਇਆ ਫਾਇਰ ਬ੍ਰਿਗੇਡ ਅਮਲਾ। -ਫੋਟੋ: ਰਾਇਟਰਜ਼
Advertisement

ਕੀਵ, 10 ਜੁੂਨ

ਰੂਸ ਵੱਲੋਂ ਅੱਜ ਯੂਕਰੇਨ ਦੇ ਦੋ ਸ਼ਹਿਰਾਂ ’ਤੇ ਵੱਡੀ ਗਿਣਤੀ ਡਰੋਨਾਂ ਤੇ ਮਿਜ਼ਾਈਲਾਂ ਨਾਲ ਕੀਤੇ ਹਮਲੇ ’ਚ ਤਿੰਨ ਵਿਅਕਤੀ ਮਾਰੇ ਗਏ ਤੇ 13 ਜ਼ਖਮੀ ਹੋ ਗਏ। ਯੂਕਰੇਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਓਡੈਸਾ ਦੇ ਖੇਤਰੀ ਮੁਖੀ ਓਲੇਹ ਕਿਪਰ ਨੇ ਕਿਹਾ ਕਿ ਹਮਲੇ ’ਚ ਦੱਖਣੀ ਬੰਦਰਗਾਹ ਸ਼ਹਿਰ ਦੇ ਕੇਂਦਰ ’ਚ ਸਥਿਤ ਜਣੇਪਾ ਹਸਪਤਾਲ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਰਿਜਨਲ ਪ੍ਰੋਸੀਕਿਊਟਰ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸ਼ਹਿਰ ਵਿੱਚ ਤਿੰਨ ਵਿਅਕਤੀ ਮਾਰੇ ਗਏ ਤੇ ਨੌਂ ਜ਼ਖਮੀ ਹੋਏ ਹਨ। ਕੀਵ ਦੇ ਮੇਅਰ ਵਿਤਾਲੀ ਕਲਿਤਸ਼ਿਕੋ ਨੇ ਦੱਸਿਆ ਕਿ ਰਾਜਧਾਨੀ ’ਤੇ ਹੋਏ ਹਮਲੇ ਦੌਰਾਨ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਹਮਲੇ ਰੂਸ ਵੱਲੋਂ ਤਿੰਨ ਸਾਲਾਂ ਦੀ ਜੰਗ ਦੌਰਾਨ ਯੂਕਰੇਨ ’ਤੇ 500 ਤੋਂ ਵੱਧ ਡਰੋਨਾਂ ਨਾਲ ਕੀਤੇ ਗਏ ਸਭ ਤੋਂ ਵੱਡੇ ਹਮਲੇ ਤੋਂ ਕੁਝ ਘੰਟੇ ਬਾਅਦ ਹੋਏ ਹਨ। ਇਹ ਹਮਲੇ ਕਈ ਘੰਟਿਆਂ ਤੱਕ ਚੱਲੇ ਜਿਸ ਦੌਰਾਨ ਯੂੁਕਰੇਨੀ ਲੋਕਾਂ ਨੇ ਮੈਟਰੋ ਸਟੇਸ਼ਨਾਂ ’ਤੇ ਪਨਾਹ ਲਈ ਅਤੇ ਉੱਥੇ ਹੀ ਸੁੱੱਤੇ ਰਹੇ। ਹਮਲਿਆਂ ਤੋਂ ਬਾਅਦ ਅੱਜ ਸਵੇਰੇ ਕੀਵ ’ਚ ਫਾਇਰ ਬ੍ਰਿਗੇਡ ਅਮਲਾ ਵੱਖ-ਵੱਖ ਥਾਵਾਂ ’ਤੇ ਅੱਗ ਬੁਝਾਉਂਦਾ ਹੋਇਆ ਦਿਖਾਈ ਦਿੱਤਾ। -ਏਪੀ

Advertisement

ਰੂਸੀ ਹਮਲਿਆਂ ਦੀ ਗੂੰਜ ਅਮਰੀਕਾ ਦੀਆਂ ਸ਼ਾਂਤੀ ਕੋਸ਼ਿਸ਼ਾਂ ਤੋਂ ਵੱਧ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਨ੍ਹਾਂ ਹਮਲਿਆਂ ਨੂੰ ਜੰਗ ਦੌਰਾਨ ‘ਹੁਣ ਤੱਕ ਦੇ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇੱਕ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰੂਸ ਨੇ ਰਾਤ ਸਮੇਂ 315 ਡਰੋਨ ਤੇ ਸੱਤ ਮਿਜ਼ਾਈਲਾਂ ਦਾਗੀਆਂ। ਜ਼ੇਲੈਂਸਕੀ ਨੇ ਹਮਲੇ ਦੇ ਮੱਦੇਨਜ਼ਰ ਅਮਰੀਕਾ ਤੇ ਯੂਰੋਪ ਨੂੰ ਠੋਸ ਕਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਰੂਸੀ ਮਿਜ਼ਾਈਲਾਂ ਤੇ ਡਰੋਨ ਹਮਲਿਆਂ ਦੀ ਗੂੁੰਜ ਰੂਸ ਨੂੰ ਸ਼ਾਂਤੀ ਦੇ ਰਾਹ ’ਤੇ ਆਉਣ ਲਈ ਮਜਬੂਰ ਕਰਨ ਦੀਆਂ ਅਮਰੀਕਾ ਤੇ ਦੁਨੀਆਂ ਦੇ ਹੋਰ ਮੁਲਕਾਂ ਦੀਆਂ ਕੋਸ਼ਿਸ਼ਾਂ ਤੋਂ ਵੱਧ ਜ਼ੋਰਦਾਰ ਹੈ।’’

Advertisement
Show comments