ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੂਸ ਨੇ ਡਰੋਨ, ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ: ਯੂਕਰੇਨ ਹਵਾਈ ਸੈਨਾ

ਕੀਵ, 2 ਸਤੰਬਰ ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਹੈ ਕਿ ਰੂਸ ਨੇ ਡਰੋਨ, ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਕੀਵ ਅਤੇ ਸੰਭਾਵਤ ਤੌਰ 'ਤੇ ਹੋਰ ਸ਼ਹਿਰਾਂ 'ਤੇ ਵੱਡੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮਿਜ਼ਾਈਲਾਂ ਦੇ ਧਮਾਕਿਆਂ ਨੇ ਯੂਕਰੇਨ ਦੀ...
ਰੂਸ ਵੱਲੋਂ ਸੋਮਵਾਰ ਤੜਕੇ ਯੂਕਰੇਨ ’ਛੇ ਕੀਤੇ ਗਏ ਹਮਲੇ ਤੋਂ ਬਾਅਦ ਹੋਏ ਧਮਾਕੇ ਦੀ ਤਸਵੀਰ। ਰਾਇਟਰਜ਼
Advertisement

ਕੀਵ, 2 ਸਤੰਬਰ

ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਹੈ ਕਿ ਰੂਸ ਨੇ ਡਰੋਨ, ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਕੀਵ ਅਤੇ ਸੰਭਾਵਤ ਤੌਰ 'ਤੇ ਹੋਰ ਸ਼ਹਿਰਾਂ 'ਤੇ ਵੱਡੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮਿਜ਼ਾਈਲਾਂ ਦੇ ਧਮਾਕਿਆਂ ਨੇ ਯੂਕਰੇਨ ਦੀ ਰਾਜਧਾਨੀ ਨੂੰ ਹਿਲਾ ਕਿ ਰੱਖ ਦਿੱਤਾ, ਜਿਸ ਨਾਲ ਵਸਨੀਕਾਂ ਨੂੰ ਬੰਬਾਂ ਤੋਂ ਬਚਾਅ ਲਈ ਬਣਾਏ ਸ਼ੈਲਟਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ।

Advertisement

ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਕੀਵ ਦੇ ਹੋਲੋਸੀਵਸਕੀ ਅਤੇ ਸੋਲੋਮਿਨਸਕੀ ਜ਼ਿਲ੍ਹਿਆਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ। ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਐਂਡਰੀ ਯੇਰਮਾਕ ਨੇ ਟੈਲੀਗ੍ਰਾਮ ’ਤੇ ਇੱਕ ਪੋਸਟ ਵਿੱਚ ਕਿਹਾ, "ਹਰ ਚੀਜ਼ ਦਾ ਜਵਾਬ ਮਿਲੇਗਾ।" ਦੁਸ਼ਮਣ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ।''

ਕੀਵ ਦੇ ਮਿਊਂਸੀਪਲ ਮਿਲਟਰੀ ਪ੍ਰਸ਼ਾਸਨ ਦੇ ਮੁਖੀ ਸੇਰਹੀ ਪੋਪਕੋ ਨੇ ਕਿਹਾ ਕਿ ਯੂਕਰੇਨ ਦੀ ਰਾਜਧਾਨੀ ਅਤੇ ਇਸਦੇ ਉਪਨਗਰਾਂ ਨੂੰ 10 ਤੋਂ ਵੱਧ ਕਰੂਜ਼ ਮਿਜ਼ਾਈਲਾਂ, ਲਗਭਗ 10 ਬੈਲਿਸਟਿਕ ਮਿਜ਼ਾਈਲਾਂ ਅਤੇ ਇੱਕ ਡਰੋਨ ਦੁਆਰਾ ਨਿਸ਼ਾਨਾ ਬਣਾਇਆ ਗਿਆ, ਜਿਸ ਨੇ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਦੁਆਰਾ ਤਬਾਹ ਕਰ ਦਿੱਤਾ। -ਏਪੀ

Advertisement
Tags :
Russiarussia Dron KyivUkrain Russia WarUkraine conflict