ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲਾੜ ’ਚੋਂ ਚੀਨ ਦੇ ਚਾਲਕ ਦਲ ਦੀ ਵਾਪਸੀ ਟਲੀ

ਪੁਲਾਡ਼ ਵਾਹਨ ’ਤੇ ਮਲਬੇ ਦਾ ਅਸਰ ਪੈਣ ਦਾ ਖਦਸ਼ਾ
Advertisement

ਚੀਨ ਦੇ ਪੁਲਾੜ ਸਟੇਸ਼ਨ ’ਤੇ ਤਾਇਨਾਤ ਟੀਮ ਦੀ ਅੱਜ ਨਿਰਧਾਰਤ ਵਾਪਸੀ ਟਾਲ ਦਿੱਤੀ ਗਈ ਹੈ। ਸ਼ੱਕ ਹੈ ਕਿ ਪੁਲਾੜ ਵਾਹਨ ’ਤੇ ਪੁਲਾੜ ਦੇ ਛੋਟੇ ਜਿਹੇ ਮਲਬੇ ਦਾ ਪ੍ਰਭਾਵ ਪਿਆ ਹੈ। ਇਹ ਐਲਾਨ ਚਾਈਨਾ ਮੈਨਡ ਸਪੇਸ ਏਜੰਸੀ (ਸੀ ਐੱਮ ਐੱਸ ਏ) ਨੇ ਕੀਤਾ ਹੈ।

ਪੁਲਾੜ ਏਜੰਸੀ ਨੇ ਕਿਹਾ ਕਿ ਵਾਪਸੀ ਵਿੱਚ ਦੇਰ ਦਾ ਫ਼ੈਸਲਾ ਪੁਲਾੜ ਯਾਤਰੀਆਂ ਦੀ ਸੁਰੱਖਿਆ ਅਤੇ ਮਿਸ਼ਨ ਦੀ ਸਫਲਤਾ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਚੀਨ ਆਪਣੇ ਪੁਲਾੜ ਸਟੇਸ਼ਨ ਦੀ ਟੀਮ ਨੂੰ ਹਰੇਕ ਛੇ ਮਹੀਨੇ ਵਿੱਚ ਬਦਲਦਾ ਹੈ। ਸ਼ਨਿਚਰਵਾਰ ਨੂੰ ਸ਼ੇਨਚਾਓ-20 ਪੁਲਾੜ ਵਾਹਨ ਨੇ ਸ਼ੈਨਜੋਊ-21 ਟੀਮ ਨੂੰ ਪੰਧ ਵਿੱਚ ਕਾਰਜਭਾਰ ਸੌਂਪੇ ਜਾਣ ਦਾ ਕੰਮ ਪੂਰਾ ਕੀਤਾ ਸੀ ਅਤੇ ਉਸ ਦਾ ਅੱਜ ਧਰਤੀ ’ਤੇ ਪਰਤਣ ਦਾ ਪ੍ਰੋਗਰਾਮ ਸੀ। ਸ਼ੇਨਚਾਓ-20 ਵਿੱਚ ਮੌਜੂਦਾ ਸਮੇਂ ਵਿੱਚ ਪੁਲਾੜ ਟੀਮ ਸਵਾਰ ਹੈ। ਮੰਗਲਵਾਰ ਨੂੰ ਪੁਲਾੜ ਸਟੇਸ਼ਨ ’ਤੇ ਤਾਇਨਾਤ ਤਿੰਨ ਮੈਂਬਰੀ ਟੀਮ ਨੇ ਕਾਰਜਭਾਰ ਤਬਦੀਲ ਕਰਨ ਸਬੰਧੀ ਸਮਾਰੋਹ ਕੀਤਾ ਅਤੇ ਰਸਮੀ ਤੌਰ ’ਤੇ ਸਟੇਸ਼ਨ ਦੀਆਂ ਚਾਬੀਆਂ ਨਵੀਂ ਟੀਮ ਨੂੰ ਸੌਂਪੀਆਂ।

Advertisement

ਅਧਿਕਾਰਤ ਮੀਡੀਆ ਰਿਪੋਰਟਾਂ ਮੁਤਾਬਕ, ਸ਼ੇਨਚਾਓ-20 ਟੀਮ ਨੇ ਅੱਜ ਉੱਤਰੀ ਚੀਨ ਦੇ ਇਨਰ ਮੰਗੋਲੀਆ ਖ਼ੁਦਮੁਖ਼ਤਾਰ ਖੇਤਰ ਦੇ ਡੌਂਗਫੇਂਗ ਲੈਂਡਿੰਗ ਸਥਾਨ ’ਤੇ ਪਰਤਣਾ ਸੀ, ਹੁਣ ਉਨ੍ਹਾਂ ਦੀ ਵਾਪਸੀ ਅੱਗੇ ਪੈ ਗਈ ਹੈ। ਚੀਨ ਨੇ ਪਿਛਲੇ ਸ਼ੁੱਕਰਵਾਰ ਨੂੰ ਸ਼ੇਨਚਾਓ-21 ਪੁਲਾੜ ਯਾਤਰੀਆਂ ਵਾਲਾ ਪੁਲਾੜ ਵਾਹਨ ਲਾਂਚ ਕੀਤਾ ਸੀ, ਜਿਸ ਨੇ ਤਿੰਨ ਨਵੇਂ ਪੁਲਾੜ ਯਾਤਰੀਆਂ ਨੂੰ ਛੇ ਮਹੀਨਿਆਂ ਦੇ ਮਿਸ਼ਨ ’ਤੇ ਪੁਲਾੜ ਸਟੇਸ਼ਨ ਤੱਕ ਪਹੁੰਚਾਇਆ ਹੈ।

Advertisement
Show comments