ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਓਸ ਵਿੱਚ ਸਾਈਬਰ ਘੁਟਾਲਾ ਕੇਂਦਰਾਂ ਤੋਂ 14 ਹੋਰ ਭਾਰਤੀਆਂ ਨੂੰ ਬਚਾਇਆ

ਨੌਕਰੀਆਂ ਦੀਆਂ ਜਾਅਲੀ ਪੇਸ਼ਕਸ਼ਾਂ ਕਾਰਨ ਫਸ ਰਹੇ ਹਨ ਭਾਰਤੀ ਨੌਜਵਾਨ
ਫੋਟੋ (ਇੰਡੀਆ ਇਨ ਲਾਓਸ ਐਕਸ)
Advertisement
ਲਾਓਸ, 7 ਅਗਸਤ
ਲਾਓਸ ਸਥਿਤ ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਦੇ ਬੋਕਿਓ ਸੂਬੇ ਵਿੱਚ ਗੋਲਡਨ ਟ੍ਰਾਈਐਂਗਲ ਸਪੈਸ਼ਲ ਇਕਨਾਮਿਕ ’ਚ ਚੱਲ ਰਹੇ ਸਾਈਬਰ ਘੁਟਾਲਾ ਕੇਂਦਰਾਂ ਤੋਂ 14 ਭਾਰਤੀ ਨੌਜਵਾਨਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਅਧਿਕਾਰੀ ਲਾਓ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਜੋ ਨੌਜਵਾਨਾਂ ਦੀ ਸੁਰੱਖਿਅਤ ਭਾਰਤ ਵਾਪਸੀ ਯਕੀਨੀ ਬਣਾਈ ਜਾ ਸਕੇ।

ਭਾਰਤੀ ਨਾਗਰਿਕਾਂ ਨੂੰ ਨੌਕਰੀਆਂ ਦੇ ਜ਼ਰੀਏ ਰੁਜ਼ਗਾਰ ਦਾ ਲਾਲਚ ਦੇਣ ਦਾ ਖੁਲਾਸਾ ਕਰਦੇ ਹੋਏ ਭਾਰਤੀ ਦੂਤਾਵਾਸ ਨੇ ‘ਐਕਸ’ ’ਤੇ ਲਿਖਿਆ ਕਿ ਹੁਣ ਤੱਕ 548 ਭਾਰਤੀ ਨੌਜਾਵਨਾਂ ਨੂੰ ਬਚਾਇਆ ਜਾ ਚੁੱਕਿਆ ਹੈ। ਦੂਤਾਵਾਸ ਲਾਓਸ ਆਉਣ ਵਾਲੇ ਭਾਰਤੀ ਕਾਮਿਆਂ ਨੂੰ ਜਾਅਲੀ ਜਾਂ ਗੈਰ-ਕਾਨੂੰਨੀ ਨੌਕਰੀਆਂ ਦੀਆਂ ਪੇਸ਼ਕਸ਼ਾਂ ਸੰਬਧੀ ਧੋਖੇ ਬਾਰੇ ਵਾਰ-ਵਾਰ ਚੇਤਾਵਨੀਆਂ ਅਤੇ ਸਲਾਹਾਂ ਜਾਰੀ ਕਰਦਾ ਆ ਰਿਹਾ ਹੈ।

ਜਾਣੋ ਕਿੰਝ ਭਾਰਤੀ ਨੌਜਵਾਨ ਇਸ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ

ਦੂਤਾਵਾਸ ਕੋਲ ਇਸ ਸਬੰਧੀ ਕਈ ਉਦਾਹਰਨਾਂ ਸਨ ਜਿਨ੍ਹਾਂ ਵਿੱਚ ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ਰਾਹੀਂ ਲਾਓਸ ਵਿੱਚ ਰੁਜ਼ਗਾਰ ਦਾ ਲਾਲਚ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਹ ਜਾਅਲੀ ਨੌਕਰੀਆਂ ਲਾਓਸ ਵਿੱਚ ਗੋਲਡਨ ਟ੍ਰਾਈਐਂਗਲ ਸਪੈਸ਼ਲ ਇਕਨਾਮਿਕ ਜ਼ੋਨ ਵਿੱਚ ਕਾਲ-ਸੈਂਟਰ ਘੁਟਾਲਿਆਂ ਅਤੇ ਕ੍ਰਿਪਟੋ-ਮੁਦਰਾ ਧੋਖਾਧੜੀ ਵਿੱਚ ਸ਼ਾਮਲ ਸ਼ੱਕੀ ਕੰਪਨੀਆਂ ਦੁਆਰਾ 'ਡਿਜੀਟਲ ਸੇਲਜ਼ ਐਂਡ ਮਾਰਕੀਟਿੰਗ ਐਗਜ਼ੀਕਿਊਟਿਵ' ਜਾਂ 'ਕਸਟਮਰ ਸਪੋਰਟ ਸਰਵਿਸ' ਵਰਗੀਆਂ ਅਸਾਮੀਆਂ ਲਈ ਪੇਸ਼ ਕੀਤੀਆਂ ਜਾਂਦੀਆਂ ਹਨ।
ਭਾਰਤੀ ਨੌਜਵਾਨ ਸੁਰੱਖਿਅਤ ਰਵਾਨਾ ਹੋਣ ਮੌਕੇ। ਫੋਟੋ (ਇਡੀਆ ਇਨ ਲਾਓਸ ਐਕਸ)

ਨੋਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਫਸਾਉਣ ਲਈ ਕੀਤੀ ਜਾਂਦੀ ਹੈ ਵੱਡੀ ਪੇਸ਼ਕਸ

ਦੂਤਾਵਾਸ ਵੱਲੋਂ ਜਾਰੀ ਸਲਾਹ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਫਰਮਾਂ ਨਾਲ ਜੁੜੇ ਦੁਬਈ, ਬੈਂਕਾਕ, ਸਿੰਗਾਪੁਰ ਅਤੇ ਭਾਰਤ ਦੇ ਏਜੰਟ ਇੱਕ ਸਧਾਰਨ ਇੰਟਰਵਿਊ ਅਤੇ ਟਾਈਪਿੰਗ ਟੈਸਟ ਰਾਹੀਂ ਭਾਰਤੀ ਨਾਗਰਿਕਾਂ ਦੀ ਭਰਤੀ ਕਰ ਰਹੇ ਹਨ। ਜਿਸ ਵਿਚ ਇਨ੍ਹਾਂ ਵੱਲੋਂ ਮੋਟੀਆਂ ਤਨਖ਼ਾਹਾਂ, ਹੋਟਲ ਬੁਕਿੰਗ ਦੇ ਨਾਲ ਵਾਪਸੀ ਹਵਾਈ ਟਿਕਟਾਂ ਅਤੇ ਵੀਜ਼ਾ ਸਹੂਲਤ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।
Advertisement

ਪੀੜਤਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਥਾਈਲੈਂਡ ਤੋਂ ਲਾਓਸ ਲਿਜਾਇਆ ਜਾਂਦਾ ਹੈ ਅਤੇ ਲਾਓਸ ਵਿਚ ਗੋਲਡਨ ਟ੍ਰਾਈਐਂਗਲ ਸੈਜ਼ ਵਿਚ ਸਖ਼ਤ ਪਾਬੰਦੀਆਂ ਵਾਲੇ ਹਾਲਤਾਂ ਵਿਚ ਕੰਮ ਕਰਨ ਲਈ ਬੰਦੀ ਬਣਾ ਲਿਆ ਜਾਂਦਾ ਹੈ। "ਕਈ ਵਾਰ, ਉਨ੍ਹਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਅਪਰਾਧਿਕ ਸਮੂਹਾਂ ਦੁਆਰਾ ਬੰਧਕ ਬਣਾ ਲਿਆ ਜਾਂਦਾ ਹੈ ਅਤੇ ਲਗਾਤਾਰ ਸਰੀਰਕ ਅਤੇ ਮਾਨਸਿਕ ਤਸੀਹੇ ਦੇ ਕੇ ਸਖ਼ਤ ਹਾਲਤਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।

ਪੇਸ਼ਕਸ਼ਾਂ ਵਿਚ ਫਸੇ ਜ਼ਿਆਦਾਤਰ ਨੌਜਵਾਨਾਂ ਦਾ ਸੋਸ਼ਣ ਕੀਤਾ ਜਾਂਦਾ ਹੈ

ਜਾਰੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਉਨ੍ਹਾਂ ਨੂੰ ਰੱਖਣ ਵਾਲੇ ਲੋਕ(ਹੈਂਡਲਰ) ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ ਅਤੇ ਗੈਰ-ਕਾਨੂੰਨੀ ਕੰਮ ਵਿੱਚ ਉਨ੍ਹਾਂ ਨੂੰ ਖ਼ਤਰੇ ’ਚ ਪਾਉਂਦੇ ਹਨ। ਭਾਰਤੀ ਨਾਗਰਿਕਾਂ ਨੂੰ ਧੋਖਾਧੜੀ ਜਾਂ ਸ਼ੋਸ਼ਣ ਵਾਲੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਵਿੱਚ ਨਾ ਫਸਣ ਦੀ ਸਲਾਹ ਦਿੰਦੇ ਹੋਏ, ਦੂਤਾਵਾਸ ਨੇ ਉਨ੍ਹਾਂ ਨੂੰ ਬਹੁਤ ਸਾਵਧਾਨੀ ਵਰਤਣ ਅਤੇ ਲਾਓਸ ਵਿੱਚ ਕੋਈ ਵੀ ਨੌਕਰੀ ਦੀ ਪੇਸ਼ਕਸ਼ ਲੈਣ ਤੋਂ ਪਹਿਲਾਂ ਭਰਤੀ ਏਜੰਟਾਂ ਦੇ ਨਾਲ-ਨਾਲ ਕਿਸੇ ਵੀ ਕੰਪਨੀ ਬਾਰੇ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ ਕੀਤੀ।

ਥਾਈਲੈਂਡ ਜਾਂ ਲਾਓਸ ਵਿੱਚ ਪਹੁੰਚਣ 'ਤੇ ਵੀਜ਼ਾ ਰੁਜ਼ਗਾਰ ਦੀ ਇਜਾਜ਼ਤ ਨਹੀਂ ਦਿੰਦਾ

ਲਾਓ ਅਧਿਕਾਰੀ ਅਜਿਹੇ ਵੀਜ਼ਿਆਂ 'ਤੇ ਲਾਓਸ ਆਉਣ ਵਾਲੇ ਭਾਰਤੀ ਨਾਗਰਿਕਾਂ ਨੂੰ ਵਰਕ ਪਰਮਿਟ ਜਾਰੀ ਨਹੀਂ ਕਰਦੇ ਹਨ। ਇਨ੍ਹਾਂ ਮਾਮਲਿਆਂ ਨਾਲ ਸੰਬਧਤ ਮਨੁੱਖੀ ਤਸਕਰੀ ਦੇ ਅਪਰਾਧਾਂ ਦੇ ਦੋਸ਼ੀ ਵਿਅਕਤੀਆਂ ਨੂੰ 18 ਸਾਲ ਤੱਕ ਦੀ ਸਜ਼ਾ ਵੀ ਸੁਣਾਈ ਗਈ ਹੈ। -ਆਈਏਐੱਨਐੱਸ

 

Advertisement
Tags :
Golden Triangle Special Economic ZoneIndia in LaosLaosLaos cyber Scam
Show comments