ਮਹਾਰਾਣੀ ਐਲਿਜ਼ਾਬੈੱਥ ਦੇ ਪਹਿਰਾਵਿਆਂ ਦੀ ਪ੍ਰਦਰਸ਼ਨੀ ਅਗਲੇ ਸਾਲ
ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਜਨਮ ਦੀ 100ਵੀਂ ਵਰ੍ਹੇਗੰਢ ਮੌਕੇ ਅਗਲੇ ਸਾਲ ਬਕਿੰਘਮ ਪੈਲੇਸ ਵਿੱਚ ਉਨ੍ਹਾਂ ਦੇ ਪਹਿਰਾਵਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਲਾਈ ਜਾਵੇਗੀ। ਇਸ ਵਿੱਚ ਮਹਾਰਾਣੀ ਦੇ ਵਿਆਹ ਅਤੇ ਤਾਜਪੋਸ਼ੀ ਦੇ ਸ਼ਾਹੀ ਗਾਊਨ ਵੀ ਸ਼ਾਮਲ...
Advertisement
ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੂਜੀ ਦੇ ਜਨਮ ਦੀ 100ਵੀਂ ਵਰ੍ਹੇਗੰਢ ਮੌਕੇ ਅਗਲੇ ਸਾਲ ਬਕਿੰਘਮ ਪੈਲੇਸ ਵਿੱਚ ਉਨ੍ਹਾਂ ਦੇ ਪਹਿਰਾਵਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਲਾਈ ਜਾਵੇਗੀ। ਇਸ ਵਿੱਚ ਮਹਾਰਾਣੀ ਦੇ ਵਿਆਹ ਅਤੇ ਤਾਜਪੋਸ਼ੀ ਦੇ ਸ਼ਾਹੀ ਗਾਊਨ ਵੀ ਸ਼ਾਮਲ ਹੋਣਗੇ। ਇਸ ਪ੍ਰਦਰਸ਼ਨੀ ਵਿੱਚ ਤਕਰੀਬਨ 200 ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਜਿਨ੍ਹਾਂ ’ਚੋਂ ਲਗਪਗ ਅੱਧੀਆਂ ਪਹਿਲਾਂ ਕਦੇ ਜਨਤਕ ਤੌਰ ’ਤੇ ਨਹੀਂ ਦਿਖਾਈਆਂ ਗਈਆਂ। ਇਹ ਮਹਾਰਾਣੀ ਦੇ 70 ਸਾਲਾਂ ਦੇ ਇਤਿਹਾਸਕ ਸ਼ਾਸਨਕਾਲ ਨੂੰ ਦਰਸਾਉਂਦੀਆਂ ਹਨ। ਪ੍ਰਦਰਸ਼ਨੀ ਵਿੱਚ ਮੁੱਖ ਖਿੱਚ ਦਾ ਕੇਂਦਰ ਉਨ੍ਹਾਂ ਦੇ ਮਸ਼ਹੂਰ ਡਿਜ਼ਾਈਨਰ ਨੌਰਮਨ ਹਾਰਟਨੈੱਲ ਵੱਲੋਂ ਤਿਆਰ ਕੀਤੇ ਗਏ ਪਹਿਰਾਵੇ ਹੋਣਗੇ। ਇਸ ਦੌਰਾਨ ਪਾਰਦਰਸ਼ੀ ਰੇਨਕੋਟ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।
Advertisement
Advertisement
