Putin: ਰੂਸ ਨਵੀਂ ਓਰੇਸ਼ਨਿਕ ਮਿਜ਼ਾਈਲ ਦਾ ਪ੍ਰੀਖਣ ਜਾਰੀ ਰੱਖੇਗਾ: ਪੂਤਿਨ
ਮਾਸਕੋ, 22 ਨਵੰਬਰ Putin: ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਿਹਾ ਕਿ ਰੂਸ ਇੱਕ ਦਿਨ ਪਹਿਲਾਂ ਯੂਕਰੇਨ ’ਤੇ ਦਾਗੀ ਗਈ ਹਾਈਪਰਸੋਨਿਕ ਓਰੇਸ਼ਨਿਕ ਮਿਜ਼ਾਈਲ ਦਾ ਪ੍ਰੀਖਣ ਜਾਰੀ ਰੱਖੇਗਾ ਅਤੇ ਨਵੀਂ ਪ੍ਰਣਾਲੀ ਦਾ ਲੜੀਵਾਰ ਉਤਪਾਦਨ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮਿਜ਼ਾਈਲ ਨੂੰ...
Advertisement
ਮਾਸਕੋ, 22 ਨਵੰਬਰ
Putin: ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਿਹਾ ਕਿ ਰੂਸ ਇੱਕ ਦਿਨ ਪਹਿਲਾਂ ਯੂਕਰੇਨ ’ਤੇ ਦਾਗੀ ਗਈ ਹਾਈਪਰਸੋਨਿਕ ਓਰੇਸ਼ਨਿਕ ਮਿਜ਼ਾਈਲ ਦਾ ਪ੍ਰੀਖਣ ਜਾਰੀ ਰੱਖੇਗਾ ਅਤੇ ਨਵੀਂ ਪ੍ਰਣਾਲੀ ਦਾ ਲੜੀਵਾਰ ਉਤਪਾਦਨ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮਿਜ਼ਾਈਲ ਨੂੰ ਰੋਕਣ ਦਾ ਕੋਈ ਸਾਧਨ ਨਹੀਂ ਹੈ ਤੇ ਇਹ ਦੁਸ਼ਮਣ ਦੇ ਟਿਕਾਣੇ ਤਬਾਹ ਕਰ ਦੇਵੇਗੀ। ਉਨ੍ਹਾਂ ਇੱਕ ਵਾਰ ਮੁੜ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰੂਸ ਇਸ ਨਵੀਂ ਪ੍ਰਣਾਲੀ ਦਾ ਪ੍ਰੀਖਣ ਜਾਰੀ ਰੱਖੇਗਾ।
Advertisement
ਇਸ ਤੋਂ ਪਹਿਲਾਂ ਪੂਤਿਨ ਨੇ ਐਲਾਨ ਕੀਤਾ ਸੀ ਕਿ ਕਿਸੇ ਵੀ ਪ੍ਰਮਾਣੂ ਸ਼ਕਤੀ ਵੱਲੋਂ ਸਮਰਥਨ ਪ੍ਰਾਪਤ ਦੇਸ਼ ਜੇਕਰ ਰੂਸ ’ਤੇ ਹਮਲਾ ਕਰਦਾ ਹੈ ਤਾਂ ਇਸ ਨੂੰ ਉਨ੍ਹਾਂ ਦੇ ਦੇਸ਼ ’ਤੇ ਸਾਂਝਾ ਹਮਲਾ ਮੰਨਿਆ ਜਾਵੇਗਾ।
Advertisement