ਪੰਜਾਬੀ ਆਡੀਓ ਕਿਤਾਬਾਂ ਸਮੇਂ ਦੀ ਮੰਗ: ਰੰਧਾਵਾ
ਹਰਮਨ ਰੇਡੀਓ ਦੇ ਸੰਚਾਲਕ ਅਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਮਿਸ਼ਨ ਸਿਰਫ਼ ਪ੍ਰਸਾਰਨ ਨਹੀਂ, ਸਗੋਂ ਵਿਸ਼ਵ ਪੱਧਰ ’ਤੇ ਪੰਜਾਬੀ ਦੀ ਪਛਾਣ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਰੇਡੀਓ ਦੇ ਨਵੇਂ ਵਰਸ਼ਨ 3.0 ਦਾ ਐਲਾਨ ਕਰਦਿਆਂ ਆਖਿਆ ਕਿ ਇਹ ਰੇਡੀਓ, ਟੀ ਵੀ ਤੇ ਡਿਜੀਟਲ ਪਲੈਟਫਾਰਮਾਂ ਨੂੰ ਇੱਕੋ ਛੱਤ ਹੇਠ ਇਕੱਠਾ ਕਰੇਗਾ, ਜਿਸ ਨਾਲ ਪੰਜਾਬੀ ਪ੍ਰੋਗਰਾਮਾਂ ਦੀ ਆਲਮੀ ਪਹੁੰਚ ਹੋਰ ਵਧੇਗੀ।
ਪੰਜਾਬੀ ਹਿਤੈਸ਼ੀ ਦਲਵੀਰ ਹਲਵਾਰਵੀ ਨੇ ਕਿਹਾ, “ਆਡੀਓ ਬੁੱਕਸ, ਪ੍ਰਿੰਟ ਤੋਂ ਡਿਜੀਟਲ ਯੁੱਗ ਵੱਲ ਪ੍ਰਗਤੀ ਦਾ ਪ੍ਰਤੀਕ ਹਨ।” ਰਛਪਾਲ ਹੇਅਰ ਨੇ ਆਡੀਓ ਬੁੱਕਸ ਦਾ ਭਵਿੱਖੀ ਮਹੱਤਵ ਤੇ ਭਾਸ਼ਾਈ ਲਾਭ ’ਤੇ ਰੌਸ਼ਨੀ ਪਾਈ। ਦਲਜੀਤ ਸਿੰਘ ਅਨੁਸਾਰ ਇਹ ਲਹਿਜੇ ਤੇ ਸ਼ਬਦਾਵਲੀ ਨੂੰ ਮਜ਼ਬੂਤ ਕਰਦੀਆਂ ਹਨ। ਜਸਪਾਲ ਸੰਧੂ ਨੇ ਇਸ ਨੂੰ ਅਨਪੜ੍ਹਾਂ ਜਾਂ ਵਿਦੇਸ਼ੀ ਬੱਚਿਆਂ, ਜੋ ਬੋਲ ਸਕਦੇ ਹਨ ਪਰ ਪੜ੍ਹ ਨਹੀਂ ਸਕਦੇ, ਲਈ ਵਰਦਾਨ ਕਰਾਰ ਦਿੱਤਾ। ਗੁਰਸੇਵਕ ਸਿੰਘ ਨੇ ਕਿਹਾ ਕਿ ਆਡੀਓ ਬੁੱਕਸ ਵੱਖ-ਵੱਖ ਪੰਜਾਬੀ ਲਿਪੀਆਂ, ਸ਼ਾਹਮੁਖੀ ਅਤੇ ਗੁਰਮੁਖੀ ਵਿਚਕਾਰ ਪਾੜਾ ਪੂਰਦੀਆਂ ਹਨ।