ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਠੇਕਾ ਲੁੱਟਣ ਵਾਲਾ ਪੰਜਾਬੀ ਗ੍ਰਿਫ਼ਤਾਰ

ਪੀਲ ਪੁਲੀਸ ਨੇ ਮਿਸੀਸਾਗਾ ’ਚ ਚਾਕੂ ਦਿਖਾ ਕੇ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਪੰਜਾਬੀ ਮੂਲ ਦੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਜੀਤਪਾਲ ਗਿੱਲ (25) ਵਜੋਂ ਹੋਈ ਹੈ, ਜਿਸ ਦੀ ਇੱਥੇ ਕੋਈ ਪੱਕੀ ਰਿਹਾਇਸ਼ ਨਹੀਂ ਹੈ। ਪੁਲੀਸ ਨੇ...
Advertisement

ਪੀਲ ਪੁਲੀਸ ਨੇ ਮਿਸੀਸਾਗਾ ’ਚ ਚਾਕੂ ਦਿਖਾ ਕੇ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਪੰਜਾਬੀ ਮੂਲ ਦੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਜੀਤਪਾਲ ਗਿੱਲ (25) ਵਜੋਂ ਹੋਈ ਹੈ, ਜਿਸ ਦੀ ਇੱਥੇ ਕੋਈ ਪੱਕੀ ਰਿਹਾਇਸ਼ ਨਹੀਂ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਵੱਡਾ ਬੈਗ ਲੈ ਕੇ ਸ਼ਰਾਬ ਦੇ ਠੇਕੇ ਵਿੱਚ ਦਾਖਲ ਹੋਇਆ, ਬੈਗ ਵਿੱਚ ਸ਼ਰਾਬ ਦੀਆਂ ਬੋਤਲਾਂ ਭਰ ਕੇ ਉੱਥੋਂ ਭੱਜਣ ਲੱਗਿਆ, ਜਦੋਂ ਠੇਕੇ ’ਤੇ ਮੌਜੂਦ ਕੈਸ਼ੀਅਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਨੂੰ ਚਾਕੂ ਦਿਖਾਇਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਪਰ ਮੁਲਜ਼ਮ ਲੁੱਟਿਆ ਹੋਇਆ ਮਾਲ ਲੈ ਕੇ ਬਹੁਤੀ ਦੂਰ ਤੱਕ ਨਹੀਂ ਜਾ ਸਕਿਆ। ਜਦੋਂ ਪੁਲੀਸ ਨੂੰ ਖ਼ਬਰ ਮਿਲੀ ਤਾਂ ਕਾਰਵਾਈ ਕਰਦੇ ਹੋਏ ਪੁਲੀਸ ਨੇ ਉਸ ਨੂੰ ਰਸਤੇ ਵਿੱਚ ਹੀ ਦਬੋਚ ਲਿਆ ਤੇ ਉਸ ਕੋਲੋਂ ਲੁੱਟਿਆ ਹੋਇਆ ਮਾਲ ਜ਼ਬਤ ਕਰ ਲਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

Advertisement
Advertisement
Show comments