ਪ੍ਰਤਾਪ ਬਾਜਵਾ ਦਾ ਸਿਡਨੀ ਪੁੱਜਣ ’ਤੇ ਸਵਾਗਤ
(ਗੁਰਚਰਨ ਸਿੰਘ ਕਾਹਲੋਂ): ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਸਿਡਨੀ ਪੁੱਜਣ ’ਤੇ ਪੰਜਾਬੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਆਸਟਰੇਲੀਆ ਦੀ ਦੋ ਹਫਤੇ ਦੀ ਫੇਰੀ ਦੌਰਾਨ ਬਾਜਵਾ ਵੱਖ-ਵੱਖ ਸ਼ਹਿਰਾਂ ਵਿੱਚ ਪਰਵਾਸੀ ਪੰਜਾਬੀਆਂ ਨਾਲ ਸਾਂਝ ਪਾਉਣਗੇ।...
Advertisement
(ਗੁਰਚਰਨ ਸਿੰਘ ਕਾਹਲੋਂ): ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਸਿਡਨੀ ਪੁੱਜਣ ’ਤੇ ਪੰਜਾਬੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਆਸਟਰੇਲੀਆ ਦੀ ਦੋ ਹਫਤੇ ਦੀ ਫੇਰੀ ਦੌਰਾਨ ਬਾਜਵਾ ਵੱਖ-ਵੱਖ ਸ਼ਹਿਰਾਂ ਵਿੱਚ ਪਰਵਾਸੀ ਪੰਜਾਬੀਆਂ ਨਾਲ ਸਾਂਝ ਪਾਉਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਆਸਟਰੇਲੀਆ ’ਚ ਵਸਦੇ ਪੰਜਾਬੀਆਂ ਦੀਆਂ ਮੁਸ਼ਕਲਾਂ ਸੁਣਨਗੇ ਅਤੇ ਉਨ੍ਹਾਂ ਨੂੰ ਪੰਜਾਬ ਦੇ ਹਾਲਾਤ ਬਾਰੇ ਦੱਸਣਗੇ। ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਉਹ ਪਰਵਾਸੀਆਂ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਣਗੇ। ਕਰੀਬ ਚਾਰ ਦਿਨ ਸਿਡਨੀ ਰਹਿਣ ਤੋਂ ਬਾਅਦ ਉਹ ਐਡੀਲੇਡ, ਬ੍ਰਿਸਬੇਨ ਅਤੇ ਮੈਲਬਰਨ ਜਾਣਗੇ।
Advertisement
Advertisement