ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Canada ਸੋਹਣ ਮਾਨ ਯਾਦਗਾਰੀ ਸਾਲਾਨਾ ਨਾਟਕ ਮੇਲੇ ਦਾ ਪੋਸਟਰ ਜਾਰੀ

ਨਾਟਕ ਰੈੱਡ ਸਟੋਨ ਦੇ ਹੋਪ ਈਵੈਂਟ ਸੈਂਟਰ ਵਿੱਚ ਹੋਵੇਗਾ
Advertisement
ਸੁਰਿੰਦਰ ਮਾਵੀਵਿਨੀਪੈਗ, 8 ਜੂਨ

ਕੈਨੇਡਾ ਦੇ ਐਲਬਰਟਾ ਸੂਬੇ ਦੇ ਕੈਲਗਰੀ ਸ਼ਹਿਰ ਵਿਚ 28 ਜੂਨ ਨੂੰ ਹੋਣ ਵਾਲੇ 14ਵੇਂ ‘ਸੋਹਣ ਮਾਨ ਯਾਦਗਾਰੀ ਸਾਲਾਨਾ ਨਾਟਕ’ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਨਾਟਕ ਮੇਲੇ ਦੀ ਤਿਆਰੀ ਲਈ ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਤੋਂ ਲੇਖਕ, ਕਲਾਕਾਰ ਤੇ ਨਿਰਦੇਸ਼ਕ ਹਰਕੇਸ਼ ਚੌਧਰੀ ਵਿਸ਼ੇਸ਼ ਤੌਰ ਤੇ ਕੈਲਗਰੀ ਪੁੱਜੇ ਹਨ। ‘ਪ੍ਰੋਗਰੈਸਿਵ ਕਲਾ ਮੰਚ ਕੈਲਗਰੀ’ ਦੇ ਕਲਾਕਾਰਾਂ ਨੇ ਨਾਟਕ ਲਈ ਮੁੱਢਲੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

Advertisement

ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਸਕੱਤਰ ਮਾਸਟਰ ਭਜਨ ਨੇ ਦੱਸਿਆ ਕਿ ਸਾਲਾਨਾ ਨਾਟਕ ਮੇਲੇ ਦਾ ਇਹ 14ਵਾਂ ਸਾਲ ਹੈ ਤੇ ਉਮੀਦ ਹੈ ਕਿ ਕੈਲਗਰੀ ਵਾਸੀ ਹਮੇਸ਼ਾ ਵਾਂਗ ਹੁੰਗਾਰਾ ਦੇਣਗੇ। ਉਨ੍ਹਾਂ ਦੱਸਿਆ ਕਿ ਨਾਟਕ ਮੇਲੇ ਦੀਆਂ ਟਿਕਟਾਂ ਹੁਣ ਉਪਲਬਧ ਹਨ ਤੇ ਨਾਟਕ ਮੇਲੇ ਦੀ ਟਿਕਟ ਪਹਿਲਾਂ ਵਾਂਗ ਸਿਰਫ਼ ਦਸ ਡਾਲਰ ਹੀ ਹੋਵੇਗੀ। ਟਿਕਟਾਂ ਬਾਰੇ ਜਾਣਕਾਰੀ 403-455-4220 ਤੇ ਫ਼ੋਨ ਕਰਕੇ ਲਈ ਜਾ ਸਕਦੀ ਹੈ। ਇਸ ਵਾਰ ਵੀ ਨਾਟਕ ਰੈੱਡ ਸਟੋਨ ਦੇ ਹੋਪ ਈਵੈਂਟ ਸੈਂਟਰ ਵਿੱਚ ਹੋਵੇਗਾ।

ਹਰਕੇਸ਼ ਚੌਧਰੀ ਨੇ ਦੱਸਿਆ ਕਿ ਇਸ ਵਾਰ ਨਾਟਕ ਮੇਲੇ ਦਾ ਮੁੱਖ ਨਾਟਕ ‘ਬੇੜੀਆਂ ਲੱਗੇ ਸੁਪਨੇ’ ਗੈਰਕਾਨੂੰਨੀ ਤਰੀਕੇ ਡੌਂਕੀ ਰਾਹੀਂ ਰੁਲ਼ਦੀ ਜਵਾਨੀ ’ਤੇ ਆਧਾਰਿਤ ਹੋਵੇਗਾ। ਇਸ ਤੋਂ ਇਲਾਵਾ ਕੈਲਗਰੀ ਦੇ ਬੱਚਿਆਂ ਵੱਲੋਂ ਨਾਟਕ ਪੇਸ਼ ਕੀਤਾ ਜਾਵੇਗਾ। ਕਮਲਪ੍ਰੀਤ ਪੰਧੇਰ ਨੇ ਦੱਸਿਆ ਕਿ ਬੱਚਿਆਂ ਦੀ ਕੋਰੀਓਗਰਾਫ਼ੀ ‘ਨੀਂ ਗੁਆਂਢਣੇ’ ਪੇਸ਼ ਕੀਤੀ ਜਾਵੇਗੀ ਜਿਸ ਵਿੱਚ ਭਾਗ ਲੈਣ ਦੇ ਚਾਹਵਾਨ ਬੱਚਿਆਂ ਦੇ ਮਾਪੇ 403-479-4220 ’ਤੇ ਜਾਂ ਕਮਲ ਸਿੱਧੂ ਨਾਲ਼ 403-966-7167 ’ਤੇ ਸੰਪਰਕ ਕਰ ਸਕਦੇ ਹਨ।

 

 

Advertisement
Show comments