ਪੋਪ ਲੀਓ ਨੇ ਫਲੀਸਤੀਨੀਆਂ ਦੀ ‘ਸਮੂਹਿਕ ਸਜ਼ਾ’ ਨੂੰ ਰੋਕਣ ਦੀ ਕੀਤੀ ਮੰਗ
ਪੋਪ ਲੀਓ XIV ਨੇ ਇਜ਼ਰਾਈਲ ਗਾਜ਼ਾ ਵਿੱਚ ਫਲਸਤੀਨੀਆਂ ਦੀ ‘ਸਮੂਹਿਕ ਸਜ਼ਾ’ ਅਤੇ ਜ਼ਬਰੀ ਹਿਜ਼ਰਤ ਨੂੰ ਰੋਕਣ ਦੀ ਮੰਗ ਕਰਦਿਆਂ ਉਸ ਘਿਰੇ ਹੋਏ ਖੇਤਰ ਵਿੱਚ ਤੁਰੰਤ ਅਤੇ ਸਥਾਈ ਜੰਗਬੰਦੀ ਦੀ ਅਪੀਲ ਕੀਤੀ, ਜਿੱਥੇ ਇਜ਼ਰਾਈਲ ਨਵੀਂ ਫੌਜੀ ਹਮਲੇ ਦੀ ਤਿਆਰੀ ਕਰ ਰਿਹਾ...
Advertisement
ਪੋਪ ਲੀਓ XIV ਨੇ ਇਜ਼ਰਾਈਲ ਗਾਜ਼ਾ ਵਿੱਚ ਫਲਸਤੀਨੀਆਂ ਦੀ ‘ਸਮੂਹਿਕ ਸਜ਼ਾ’ ਅਤੇ ਜ਼ਬਰੀ ਹਿਜ਼ਰਤ ਨੂੰ ਰੋਕਣ ਦੀ ਮੰਗ ਕਰਦਿਆਂ ਉਸ ਘਿਰੇ ਹੋਏ ਖੇਤਰ ਵਿੱਚ ਤੁਰੰਤ ਅਤੇ ਸਥਾਈ ਜੰਗਬੰਦੀ ਦੀ ਅਪੀਲ ਕੀਤੀ, ਜਿੱਥੇ ਇਜ਼ਰਾਈਲ ਨਵੀਂ ਫੌਜੀ ਹਮਲੇ ਦੀ ਤਿਆਰੀ ਕਰ ਰਿਹਾ ਹੈ।
Pope Leo ਨੂੰ ਵੈਟੀਕਨ ਦੇ ਆਡੀਟੋਰੀਅਮ ਵਿੱਚ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਆਪਣੀ ਹਫਤਾਵਾਰੀ ਜਨਰਲ ਆਡੀਅੰਸ ਦੌਰਾਨ 22 ਮਹੀਨਿਆਂ ਦੀ ਜੰਗ ਨੂੰ ਖ਼ਤਮ ਕਰਨ ਦੀ ਆਪਣੀ ਅਪੀਲ ਨੂੰ ਉੱਚੀ ਆਵਾਜ਼ ਵਿੱਚ ਪੜ੍ਹਦੇ ਸਮੇਂ ਦੋ ਵਾਰੀ ਤਾੜੀਆਂ ਨਾਲ ਰੋਕਿਆ ਗਿਆ।
Advertisement
ਲੀਓ ਨੇ ਕਿਹਾ, “ਮੈਂ ਸਥਾਈ ਜੰਗਬੰਦੀ ਤੱਕ ਪਹੁੰਚਣ ਮਾਨਵਤਾਵਾਦੀ ਸਹਾਇਤਾ ਦੀ ਸੁਰੱਖਿਅਤ ਪ੍ਰਵੇਸ਼ ਨੂੰ ਸੁਗਮ ਕਰਨ ਅਤੇ ਮਾਨਵਤਾਵਾਦੀ ਕਾਨੂੰਨ ਦਾ ਪੂਰਨ ਸਤਿਕਾਰ ਕਰਨ ਦੀ ਬੇਨਤੀ ਕਰਦਾ ਹਾਂ।” ਉਸ ਨੇ ਕੌਮਾਂਤਰੀ ਕਾਨੂੰਨ ਦਾ ਹਵਾਲਾ ਦਿੱਤਾ ਜਿਸ ਵਿੱਚ ਨਾਗਰਿਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਤੇ ‘ਸਮੂਹਿਕ ਸਜ਼ਾ, ਅੰਨ੍ਹੇਵਾਹ ਬਲ ਦੀ ਵਰਤੋਂ ਅਤੇ ਆਬਾਦੀ ਦੇ ਜ਼ਬਰਦਸਤੀ ਹਿਜ਼ਰਤ ਦੀ ਮਨਾਹੀ’ ਸ਼ਾਮਲ ਹੈ।
Advertisement