ਕੀਨੀਆ ’ਚ ਜਹਾਜ਼ ਹਾਦਸਾਗ੍ਰਸਤ; 11 ਹਲਾਕ
11 killed in Kenya plane crash while en route to Maasai Mara National Reserve ਕੀਨੀਆ ਦੇ ਤੱਟਵਰਤੀ ਖੇਤਰ ਕਵਾਲੇ ਵਿੱਚ ਅੱਜ ਮਾਸਾਈ ਮਾਰਾ ਨੈਸ਼ਨਲ ਰਿਜ਼ਰਵ ਜਾਂਦੇ ਸਮੇਂ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ 11 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਸਨ। ਏਅਰਲਾਈਨ ਮੋਮਬਾਸਾ ਏਅਰ ਸਫਾਰੀ ਨੇ ਦੱਸਿਆ ਕਿ ਜਹਾਜ਼ ਵਿਚ ਅੱਠ ਹੰਗਰੀ ਅਤੇ ਦੋ ਜਰਮਨ ਦੇ ਯਾਤਰੀ ਸਵਾਰ ਸਨ। ਇਸ ਹਾਦਸੇ ਕਾਰਨ ਕੀਨੀਆ ਦੇ ਪਾਇਲਟ ਦੀ ਵੀ ਮੌਤ ਹੋ ਗਈ।
ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਡਾਇਨੀ ਹਵਾਈ ਪੱਟੀ ਤੋਂ ਲਗਪਗ 40 ਕਿਲੋਮੀਟਰ ਦੂਰ ਪਹਾੜੀ ਅਤੇ ਜੰਗਲੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।
ਏਅਰਲਾਈਨ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਜਹਾਜ਼ ਡਾਇਨੀ ਹਵਾਈ ਪੱਟੀ ਤੋਂ ਕਿਸ ਸਮੇਂ ਰਵਾਨਾ ਹੋਇਆ। ਇਹ ਜਹਾਜ਼ ਉਸ ਸਮੇਂ ਹਾਦਸਾਗ੍ਰਸਤ ਹੋਇਆ ਜਦੋਂ ਤੱਟਵਰਤੀ ਕੀਨੀਆ ਵਿੱਚ ਭਾਰੀ ਮੀਂਹ ਪੈ ਰਿਹਾ ਸੀ। ਕੀਨੀਆ ਸਿਵਲ ਏਵੀਏਸ਼ਨ ਅਥਾਰਟੀ ਨੇ ਪਹਿਲਾਂ ਕਿਹਾ ਸੀ ਕਿ ਸੇਸਨਾ ਕੈਰਾਵੈਨ-ਕਿਸਮ ਦੇ ਜਹਾਜ਼ ਵਿੱਚ 12 ਜਣੇ ਸਵਾਰ ਸਨ। ਏਪੀ
