ਕੇਂਟਕੀ ’ਚ ਹਵਾਈ ਹਾਦਸਾ; 7 ਮੌਤਾਂ
ਅਮਰੀਕਾ ਦੇ ਕੇਂਟਕੀ ਦੇ ਲੁਈਵਿਲੇ ’ਚ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਵੱਡਾ ਕਾਰਗੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ ਤੇ 11 ਜ਼ਖ਼ਮੀ ਹੋ ਗਏ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 5:15 ਵਜੇ ਵਾਪਰਿਆ...
Advertisement
ਅਮਰੀਕਾ ਦੇ ਕੇਂਟਕੀ ਦੇ ਲੁਈਵਿਲੇ ’ਚ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਵੱਡਾ ਕਾਰਗੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ ਤੇ 11 ਜ਼ਖ਼ਮੀ ਹੋ ਗਏ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 5:15 ਵਜੇ ਵਾਪਰਿਆ ਜਦੋਂ ਜਹਾਜ਼ ਲੂਈਵਿਲੇ ਦੇ ਮੁਹੰਮਦ ਅਲੀ ਕੌਮਾਂਤਰੀ ਹਵਾਈ ਅੱਡੇ ਤੋਂ ਹੋਨੋਲੁਲੂ ਲਈ ਰਵਾਨਾ ਹੋ ਰਿਹਾ ਸੀ। ਇਸ ਸਬੰਧੀ ਵੀਡੀਓ ’ਚ ਜਹਾਜ਼ ਦੇ ਖੱਬੇ ਪਾਸੇ ਅੱਗ ਦੀਆਂ ਲਾਟਾਂ ਤੇ ਸੰਘਣਾ ਧੂੰਆਂ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਜਹਾਜ਼ ਜ਼ਮੀਨ ਤੋਂ ਥੋੜ੍ਹਾ ਉਪਰ ਉੱਠਿਆ ਅਤੇ ਫਿਰ ਹਾਦਸੇ ਦਾ ਸ਼ਿਕਾਰ ਹੋ ਕੇ ਹੇਠਾਂ ਡਿੱਗ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਰਾਤ ਮ੍ਰਿਤਕਾਂ ਦੀ ਗਿਣਤੀ ਸੱਤ ਹੋ ਗਈ ਹੈ। ਮ੍ਰਿਤਕਾਂ ’ਚੋਂ ਚਾਰ ਜਣੇ ਜਹਾਜ਼ ਦੇ ਮੁਸਾਫ਼ਿਰ ਨਹੀਂ ਸਨ। ਕੇਂਟਕੀ ਦੇ ਗਵਰਨਰ ਐਂਡੀ ਬੈਸ਼ੀਅਰ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜ਼ਖ਼ਮੀਆਂ ’ਚੋਂ ਕੁਝ ਨੂੰ ਗੰਭੀਰ ਸੱਟਾਂ ਵੱਜੀਆਂ ਹਨ।
Advertisement
Advertisement
