ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੈਰਿਸ ਏਅਰ ਸ਼ੋਅ: ਇਜ਼ਰਾਇਲੀ ਪੰਡਾਲਾਂ ਦੁਆਲੇ ਕੀਤੀਆਂ ਕਾਲੀਆਂ ਕੰਧਾਂ

ਇਜ਼ਰਾਇਲੀ ਰੱਖਿਆ ਮੰਤਰਾਲੇ ਵੱਲੋਂ ਫਰਾਂਸ ਦੇ ਕਦਮ ਦੀ ਆਲੋਚਨਾ
ਪੈਰਿਸ ਏਅਰ ਸ਼ੋਅ ਦੌਰਾਨ ਖੁੱਲ੍ਹਾ ਪਿਆ ਇਜ਼ਰਾਇਲੀ ਰੱਖਿਆ ਮੰਤਰਾਲੇ ਦਾ ਪੰਡਾਲ। -ਫੋਟੋ: ਰਾਇਟਰਜ਼
Advertisement

ਪੈਰਿਸ, 16 ਜੂਨ

‘ਪੈਰਿਸ ਏਅਰ ਸ਼ੋਅ’ ਦੌਰਾਨ ਇਜ਼ਰਾਈਲ ਦੇ ਰੱਖਿਆ ਉਦਯੋਗ ਦੇ ਪੰਡਾਲਾਂ ਦੇ ਚਾਰੇ ਪਾਸੇ ਕਾਲੀਆਂ ਕੰਧਾਂ ਕਰ ਦਿੱਤੀਆਂ ਗਈਆਂ ਹਨ, ਜਿਸ ਦੀ ਇਜ਼ਰਾਈਲ ਦੇ ਰੱਖਿਆ ਮੰਤਰਾਲੇ ਨੇ ਆਲੋਚਨਾ ਕਰਦਿਆਂ ਇਸ ਕਦਮ ਨੂੰ ‘ਬੇਇੱਜ਼ਤੀ ਵਾਲਾ ਤੇ ਅਣਕਿਆਸਿਆ’ ਕਰਾਰ ਦਿੱਤਾ ਹੈ। ਉਨ੍ਹਾਂ ਫਰਾਂਸੀਸੀ ਅਧਿਕਾਰੀਆਂ ਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਤੁਰੰਤ ਇਹ ਕੰਧਾਂ ਹਟਾਉਣ ਲਈ ਕਿਹਾ ਹੈ।

Advertisement

ਅੱਜ ਏਅਰ ਸ਼ੋਅ ਦੇ ਉਦਘਾਟਨ ਤੋਂ ਪਹਿਲਾਂ ਰਾਤ ਸਮੇਂ ਕੰਧਾਂ ਖੜ੍ਹੀਆਂ ਕੀਤੀਆਂ ਜਾ ਚੁੱਕੀਆਂ ਸਨ, ਜਿਸ ਨਾਲ ਇਜ਼ਰਾਇਲੀ ਪੰਡਾਲ ਹੋਰ ਕੌਮਾਂਤਰੀ ਪ੍ਰਦਰਸ਼ਨੀਆਂ ਤੋਂ ਅਲੱਗ ਥਲੱਗ ਪੈ ਗਏ। ਇਜ਼ਰਾਇਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਪ੍ਰਬੰਧਕਾਂ ਵੱਲੋਂ ਆਖਰੀ ਸਮੇਂ ਕੀਤੀ ਗਈ ਮੰਗ ਮਗਰੋਂ ਚੁੱਕਿਆ ਗਿਆ ਹੈ। ਪ੍ਰਬੰਧਕਾਂ ਨੇ ਹਥਿਆਰ ਪ੍ਰਣਾਲੀਆਂ ਨੂੰ ਪ੍ਰਦਰਸ਼ਨੀ ’ਚੋਂ ਹਟਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਇਜ਼ਰਾਇਲੀ ਪ੍ਰਬੰਧਕਾਂ ਨੇ ਸਵੀਕਾਰ ਨਹੀਂ ਕੀਤਾ ਸੀ। ਮੰਤਰਾਲੇ ਨੇ ਅੱਜ ਬਿਆਨ ’ਚ ਕਿਹਾ, ‘ਫਰਾਂਸੀਸੀ ਸਰਕਾਰ ਕਥਿਤ ਸਿਆਸੀ ਵਿਚਾਰਾਂ ਦੀ ਆੜ ਹੇਠ ਇਜ਼ਰਾਈਲ ਦੇ ਹਥਿਆਰਾਂ, ਜੋ ਫਰਾਂਸੀਸੀ ਸਨਅਤ ਨਾਲ ਮੁਕਾਬਲਾ ਕਰਦੇ ਹਨ, ਨੂੰ ਕੌਮਾਂਤਰੀ ਪ੍ਰਦਰਸ਼ਨੀ ਤੋਂ ਬਾਹਰ ਕਰ ਰਹੀ ਹੈ।’ ਮੰਤਰਾਲੇ ਨੇ ਇਸ ਕਾਰਵਾਈ ਨੂੰ ਗ਼ੈਰਵਾਜਿਬ ਕਰਾਰ ਦਿੱਤਾ ਹੈ। ਲੰਘੇ ਸ਼ੁੱਕਰਵਾਰ ਫਰਾਂਸ ਦੀ ਅਪੀਲੀ ਅਦਾਲਤ ਨੇ ਮਨੁੱਖੀ ਅਧਿਕਾਰ ਸਮੂਹਾਂ ਖ਼ਿਲਾਫ਼ ਫ਼ੈਸਲਾ ਸੁਣਾਇਆ ਸੀ, ਜਿਨ੍ਹਾਂ ਗਾਜ਼ਾ ’ਚ ਜੰਗ ਕਾਰਨ ਇਜ਼ਰਾਇਲੀ ਕੰਪਨੀਆਂ ਨੂੰ ਪ੍ਰਦਰਸ਼ਨੀ ’ਚ ਹਿੱਸਾ ਲੈਣ ਦੇਣ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ।

ਏਅਰ ਸ਼ੋਅ ਦੇ ਪ੍ਰਬੰਧਕਾਂ ਨਾਲ ਕੰਮ ਕਰਨ ਵਾਲੇ ਵਕੀਲ ਨੇ ਕਿਹਾ ਕਿ ਕਿਸ ਨੂੰ ਇਜਾਜ਼ਤ ਦਿੱਤੀ ਜਾਵੇ, ਇਸ ’ਤੇ ਆਖਰੀ ਫ਼ੈਸਲਾ ਫਰਾਂਸੀਸੀ ਸਰਕਾਰ ਨੇ ਕਰਨਾ ਹੈ, ਨਾ ਕਿ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ। ਉਨ੍ਹਾਂ ਕਿਹਾ, ‘ਫ਼ੈਸਲਾ ਸਰਕਾਰ ਨੇ ਲੈਣਾ ਹੈ। ਅਸੀਂ ਕੋਈ ਸਰਕਾਰ ਨਹੀਂ ਹਾਂ। ਅਸੀਂ ਕਾਰੋਬਾਰੀ ਕੰਪਨੀ ਹਾਂ।’ ਪੈਰਿਸ ਏਅਰ ਸ਼ੋਅ ਲੀ ਬਾਰਗੇਟ ਹਵਾਈ ਅੱਡੇ ’ਤੇ ਕਰਵਾਇਆ ਜਾ ਰਿਹਾ ਹੈ। -ਏਪੀ

Advertisement
Show comments