ਪਾਕਿ ਵੱਲੋਂ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ
ਪਾਕਿਸਤਾਨ ਦੀ ਜਲ ਸੈਨਾ ਨੇ ਦੇਸ਼ ਵਿੱਚ ਬਣੀ ਜੰਗੀ ਬੇੜੇ ਫੁੰਡਣ ਵਾਲੀ ਬੈਲਿਸਟਿਕ ਮਿਜ਼ਾਈਲ ਦੀ ਸਫਲ ਅਜ਼ਮਾਇਸ਼ ਕੀਤੀ ਹੈ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ ਐੱਸ ਪੀ ਆਰ) ਦੇ ਬਿਆਨ ਅਨੁਸਾਰ, ਇਹ ਅਜ਼ਮਾਇਸ਼ ਮੰਗਲਵਾਰ ਨੂੰ ਸਥਾਨਕ ਤੌਰ ’ਤੇ ਤਿਆਰ ਜਲ ਸੈਨਾ ਪਲੈਟਫਾਰਮ...
Advertisement
ਪਾਕਿਸਤਾਨ ਦੀ ਜਲ ਸੈਨਾ ਨੇ ਦੇਸ਼ ਵਿੱਚ ਬਣੀ ਜੰਗੀ ਬੇੜੇ ਫੁੰਡਣ ਵਾਲੀ ਬੈਲਿਸਟਿਕ ਮਿਜ਼ਾਈਲ ਦੀ ਸਫਲ ਅਜ਼ਮਾਇਸ਼ ਕੀਤੀ ਹੈ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ ਐੱਸ ਪੀ ਆਰ) ਦੇ ਬਿਆਨ ਅਨੁਸਾਰ, ਇਹ ਅਜ਼ਮਾਇਸ਼ ਮੰਗਲਵਾਰ ਨੂੰ ਸਥਾਨਕ ਤੌਰ ’ਤੇ ਤਿਆਰ ਜਲ ਸੈਨਾ ਪਲੈਟਫਾਰਮ ਤੋਂ ਕੀਤੀ ਗਈ। ਇਸ ਨਾਲ ਦੇਸ਼ ਦੀ ਰੱਖਿਆ ਸਮਰੱਥਾ ਵਧੀ ਹੈ।ਆਈ ਐੱਸ ਪੀ ਆਰ ਨੇ ਕਿਹਾ ਕਿ ਇਹ ਮਿਜ਼ਾਈਲ ਜਲ ਅਤੇ ਜ਼ਮੀਨ, ਦੋਵਾਂ ਥਾਵਾਂ ’ਤੇ ਪੱਕਾ ਨਿਸ਼ਾਨਾ ਲਗਾ ਸਕਦੀ ਹੈ ਅਤੇ ਇਹ ਉੱਚ ਤਕਨੀਕ ਨਾਲ ਲੈਸ ਹੈ। ਪਾਕਿਸਤਾਨੀ ਜਲ ਸੈਨਾ ਦੇ ਬੁਲਾਰੇ ਨੇ ਕਿਹਾ ਕਿ ਸਫਲ ਅਜ਼ਮਾਇਸ਼ ਦੇਸ਼ ਦੀ ਵਧਦੀ ਤਕਨੀਕੀ ਵਿਸ਼ੇਸ਼ਤਾ ਨੂੰ ਦਰਸਾਉਂਦੀ ਹੈ ਅਤੇ ਕੌਮੀ ਹਿੱਤਾਂ ਦੀ ਰਾਖੀ ਲਈ ਜਲ ਸੈਨਾ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ‘ਜੁਆਇੰਟ ਚੀਫ ਆਫ ਸਟਾਫ ਕਮੇਟੀ’ ਦੇ ਚੇਅਰਮੈਨ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਅਤੇ ਤਿੰਨਾਂ ਹਥਿਆਰਬੰਦ ਸੈਨਾਵਾਂ ਦੇ ਮੁਖੀਆਂ ਨੇ ਇਸ ਉਪਲਬਧੀ ਵਿੱਚ ਸ਼ਾਮਲ ਸਾਰੀਆਂ ਇਕਾਈਆਂ, ਵਿਗਿਆਨੀਆਂ ਅਤੇ ਇੰਜਨੀਅਰਾਂ ਨੂੰ ਵਧਾਈ ਦਿੱਤੀ।
Advertisement
Advertisement
