Pakistan: ਪੰਜਾਬ ਸਰਕਾਰ ਵੱਲੋਂ ਅਤਿਵਾਦੀ ਸਮੂਹ ਤਹਿਰੀਕ-ਏ-ਲਬਾਇਕ (TLP) ’ਤੇ ਪਾਬੰਦੀ
ਇਸਲਾਮਾਬਾਦ
Advertisement
ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਪਿਛਲੇ ਹਫ਼ਤੇ ਹਿੰਸਕ ਪ੍ਰਦਰਸ਼ਨ ਕਰਨ ਵਾਲੇ ਅਤਿਵਾਦੀ ਸਮੂਹ ਤਹਿਰੀਕ-ਏ-ਲਬਾਇਕ ਪਾਕਿਸਤਾਨ (TLP) ’ਤੇ ਪਾਬੰਦੀ ਲਗਾਉਣ ਲਈ ਸੰਘੀ ਅਥਾਰਟੀਆਂ ਨੂੰ ਸਿਫਾਰਸ਼ ਕਰੇਗੀ। ਇਸ ਸਮੂਹ ਨੇ ਫਲਸਤੀਨ ਦੇ ਲੋਕਾਂ ਦੀ ਹਮਾਇਤ ’ਚ ਇਸਲਾਮਾਬਾਦ ਵਿੱਚ ਅਮਰੀਕੀ ਦੂਤਘਰ ਦੇ ਸਾਹਮਣੇ ਧਰਨਾ ਦੇਣ ਦੇ ਮਕਸਦ ਨਾਲ ਲੰਘੇ ਸ਼ੁੱਕਰਵਾਰ ਨੂੰ ਰੋਸ ਮਾਰਚ ਸ਼ੁਰੂ ਕੀਤਾ ਸੀ। ਐਤਵਾਰ ਰਾਤ ਨੂੰ ਜਦੋਂ TLP ਹਮਾਇਤੀ ਇਸਲਾਮਾਬਾਦ ਵੱਲ ਜਾ ਰਹੇ ਸਨ ਤਾਂ ਪੁਲੀਸ ਨਾਲ ਹੋਈ ਝੜਪ ਵਿੱਚ ਇੱਕ ਪੁਲੀਸ ਅਧਿਕਾਰੀ ਸਮੇਤ ਘੱਟੋ-ਘੱਟ ਪੰਜ ਵਿਅਕਤੀ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋ ਗਏ ਸਨ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਾਨੂੰਨ ਵਿਵਸਥਾ ਬਾਰੇ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਦੌਰਾਨ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਲਾਗੂ ਕਰਨ ਲਈ ਵੱਡੇ ਫ਼ੈਸਲੇ ਲਏ ਗਏ।
Advertisement
Advertisement