ਪਾਕਿਸਤਾਨ: ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਸੋਮਵਾਰ ਨੂੰ ਸਾਊਦੀ ਅਰਬ ਦੌਰੇ ’ਤੇ ਜਾਣਗੇ
Pakistan PM Shehbaz Sharif to visit Saudi Arabia on Monday
Advertisement
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਸੋਮਵਾਰ ਨੂੰ ਸਾਊਦੀ ਅਰਬ ਜਾਣਗੇ, ਜਿੱਥੇ ਉਹ Future Investment Initiative (FII9) ਕਾਨਫਰੰਸ ਵਿੱਚ ਹਿੱਸਾ ਲੈਣਗੇ। ਵਿਦੇਸ਼ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ।
ਐੱਫ ਆਈ ਆਈ9 ਕਾਨਫਰੰਸ 27 ਤੋਂ 29 ਅਕਤੂਬਰ ਤੱਕ ਹੋਣੀ ਹੈ।
Advertisement
ਪਾਕਿਸਤਾਨ ਦੇ Foreign Office (FO) ਮੁਤਾਬਕ ਪ੍ਰਧਾਨ ਮੰਤਰੀ ਸ਼ਹਿਬਾਜ਼ FII9 ਵਿੱਚ high-level delegation ਦੀ ਅਗਵਾਈ ਕਰਨਗੇ, ਜਿਸ ਵਿੱਚ ਉਪ ਪ੍ਰਧਾਨ ਮੰਤਰੀ/ਵਿਦੇਸ਼ ਮੰਤਰੀ ਇਸ਼ਾਕ ਡਾਰ ਆਦਿ ਸ਼ਾਮਲ ਹੋਣਗੇ।
ਵਿਦੇਸ਼ ਦਫ਼ਤਰ ਨੇ ਕਿਹਾ ਕਿ ਆਪਣੀ ਫੇਰੀ ਦੌਰਾਨ ਸ਼ਰੀਫ FII9 ਤੋਂ ਵੱਖਰੇ ਤੌਰ ’ਤੇ ਸਾਊਦੀ ਲੀਡਰਸ਼ਿਪ ਨਾਲ ਵਪਾਰ, ਨਿਵੇਸ਼, ਊਰਜਾ ਅਤੇ ਮਨੁੱਖੀ ਸਰੋਤਾਂ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕਰਨਗੇ , ਜਿਸ ਦੌਰਾਨ ‘ਗੱਲਬਾਤ ਵਿੱਚ ਆਪਸੀ ਹਿੱਤ ਅਤੇ ਚਿੰਤਾ ਦੇ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ।’’
Advertisement
