ਪਾਕਿਸਤਾਨ: ਜੀਪ ਖੱਡ ਵਿੱਚ ਡਿੱਗੀ; ਪੰਜ ਹਲਾਕ; 9 ਜ਼ਖਮੀ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਅੱਜ ਇੱਕ ਜੀਪ ਖੱਡ ਵਿੱਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਸ ਜੀਪ ਵਿੱਚ 14 ਜਣੇ ਸਵਾਰ ਸਨ ਜੋ ਐਬਟਾਬਾਦ ਜ਼ਿਲ੍ਹੇ ਦੇ ਹਵੇਲੀਅਨ...
Advertisement
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਅੱਜ ਇੱਕ ਜੀਪ ਖੱਡ ਵਿੱਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ।
ਪੁਲੀਸ ਨੇ ਦੱਸਿਆ ਕਿ ਇਸ ਜੀਪ ਵਿੱਚ 14 ਜਣੇ ਸਵਾਰ ਸਨ ਜੋ ਐਬਟਾਬਾਦ ਜ਼ਿਲ੍ਹੇ ਦੇ ਹਵੇਲੀਅਨ ਤੋਂ ਜਾ ਰਹੇ ਸੀ ਤੇ ਇਹ ਜੀਪ ਡੂੰਘੀ ਖਾਈ ਵਿਚ ਪਲਟ ਗਈ।
Advertisement
ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਤੇ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਪੀ.ਟੀ.ਆਈ.
Advertisement
