ਪਾਕਿਸਤਾਨ: ਰੇਲਵੇ ਟਰੈਕ ’ਤੇ ਧਮਾਕੇ ਮਗਰੋਂ ਜਾਫ਼ਰ ਐਕਸਪ੍ਰੈੱਸ ਲੀਹੋਂ ਲੱਥੀ
ਹਾਦਸੇ ’ਚ ਕਈ ਯਾਤਰੀ ਜ਼ਖ਼ਮੀ
Advertisement
ਪਾਕਿਸਤਾਨ ਦੇ ਦੱਖਣ-ਪੱਛਮੀ ਪ੍ਰਾਂਤ ਸਿੰਧ ਵਿੱਚ ਅੱਜ ਰੇਲਵੇ ਟਰੈਕ ਉੱਤੇ ਹੋਏ ਧਮਾਕੇ ਕਾਰਨ ਜਾਫ਼ਰ ਐਕਸਪ੍ਰੈੱਸ ਦੇ ਪੰਜ ਡੱਬੇ ਪਟੜੀ ਤੋਂ ਲੱਥ ਗਏ, ਜਿਸ ਕਾਰਨ ਕਈ ਯਾਤਰੀ ਜ਼ਖ਼ਮੀ ਹੋ ਗਏ। ਰੇਲਵੇ ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਸਿੰਧ ਦੇ ਸ਼ਿਕਾਰਪੁਰ ਜ਼ਿਲ੍ਹੇ ਵਿੱਚ ਸੁਲਤਾਨ ਕੋਟ ਨੇੜੇ ਸਥਿਤ ਸੋਮਰਵਾਹ ਕੋਲ ਹੋਇਆ। ਪੁਲੀਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ’ਤੇ ਬਚਾਅ ਕਾਰਜ ਜਾਰੀ ਹਨ। ਪੁਲੀਸ ਅਤੇ ਨੀਮ ਫ਼ੌਜੀ ਬਲਾਂ ਦੀਆਂ ਟੁਕੜੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਧਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਸਬੂਤ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਰੇਲਵੇ ਟਰੈਕ ਨੂੰ ਕਾਫ਼ੀ ਨੁਕਸਾਨ ਪੁੱਜਾ ਹੈ। ਕੋਇਟਾ ਤੋਂ ਪਿਸ਼ਾਵਰ ਵਿਚਾਲੇ ਚੱਲਣ ਵਾਲੀ ਜਾਫ਼ਰ ਐਕਸਪ੍ਰੈੱਸ ਨੂੰ ਬੀਤੇ ਕਈ ਮਹੀਨਿਆਂ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਨ੍ਹਾਂ ’ਚ ਮਾਰਚ ’ਚ ਹੋਇਆ ਹਮਲਾ ਸਭ ਤੋਂ ਭਿਆਨਕ ਸੀ। ਇਹ ਮੰਨਿਆ ਜਾਂਦਾ ਹੈ ਕਿ ਬਲੋਚ ਦੇ ਦਹਿਸ਼ਤੀ ਗਰੁੱਪ ਅਜਿਹੇ ਹਮਲਿਆਂ ਨੂੰ ਅੰਜਾਮ ਦਿੰਦੇ ਹਨ।
Advertisement
Advertisement