ਪਾਕਿਸਤਾਨ ਸਰਕਾਰ 8 ਅਗਸਤ ਨੂੰ ਕਰੇਗੀ ਸੰਸਦ ਭੰਗ: ਰਿਪੋਰਟ
ਇਸਲਾਮਾਬਾਦ, 18 ਜੁਲਾਈ ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਦੇ ਪ੍ਰਮੁੱਖ ਭਾਈਵਾਲ ਪੰਜ ਸਾਲ ਦੀ ਮਿਆਦ ਪੂਰੀ ਹੋਣ ਤੋਂ ਕੁੱਝ ਦਿਨ ਪਹਿਲਾਂ 8 ਅਗਸਤ ਨੂੰ ਕੌਮੀ ਸੰਸਦ ਭੰਗ ਕਰਨ ਲਈ ਰਾਜ਼ੀ ਹੋ ਗਏ ਹਨ ਤਾਂ ਕਿ ਆਮ ਚੋਣਾਂ ਲਈ ਉਨ੍ਹਾਂ ਨੂੰ ਵਾਧੂ...
Advertisement
ਇਸਲਾਮਾਬਾਦ, 18 ਜੁਲਾਈ
ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਦੇ ਪ੍ਰਮੁੱਖ ਭਾਈਵਾਲ ਪੰਜ ਸਾਲ ਦੀ ਮਿਆਦ ਪੂਰੀ ਹੋਣ ਤੋਂ ਕੁੱਝ ਦਿਨ ਪਹਿਲਾਂ 8 ਅਗਸਤ ਨੂੰ ਕੌਮੀ ਸੰਸਦ ਭੰਗ ਕਰਨ ਲਈ ਰਾਜ਼ੀ ਹੋ ਗਏ ਹਨ ਤਾਂ ਕਿ ਆਮ ਚੋਣਾਂ ਲਈ ਉਨ੍ਹਾਂ ਨੂੰ ਵਾਧੂ ਸਮਾਂ ਮਿਲ ਸਕੇ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਵਿੱਚ ਅੱਜ ਦਿੱਤੀ ਗਈ ਹੈ। ਮੌਜੂਦਾ ਕੌਮੀ ਸੰਸਦ ਦੀ ਸੰਵਿਧਾਨਕ ਮਿਆਦ 12 ਅਗਸਤ ਦੀ ਅੱਧੀ ਰਾਤ ਨੂੰ ਖ਼ਤਮ ਹੋ ਰਹੀ ਹੈ। ਹਾਲਾਂਕਿ, ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਟਵੀਟ ਕਰ ਕੇ ਕਿਹਾ ਕਿ ਕੌਮੀ ਸੰਸਦ ਭੰਗ ਕਰਨ ਸਬੰਧੀ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ। -ਪੀਟੀਆਈ
Advertisement
Advertisement