Pakistan becomes world's second-most terrorism-affected country: ਪਾਕਿਸਤਾਨ ਦੁਨੀਆ ਦਾ ਦੂਜਾ ਸਭ ਤੋਂ ਵੱਧ ਅਤਿਵਾਦ ਪ੍ਰਭਾਵਿਤ ਮੁਲਕ ਬਣਿਆ
ਇਸਲਾਮਾਬਾਦ, 7 ਮਾਰਚ ਆਲਮੀ ਅਤਿਵਾਦ ਸੂਚਕ ਅੰਕ (ਜੀਟੀਆਈ) 2025 ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ’ਚ ਅਤਿਵਾਦ ਵਧਦਾ ਜਾ ਰਿਹਾ ਹੈ ਜਿਸ ਨਾਲ ਇਹ ਸਾਲ 2024 ’ਚ ਦੁਨੀਆ ਦਾ ਦੂਜਾ ਸਭ ਤੋਂ ਵਧ ਅਤਿਵਾਦ ਪ੍ਰਭਾਵਿਤ ਦੇਸ਼ ਬਣ ਗਿਆ...
Advertisement
ਇਸਲਾਮਾਬਾਦ, 7 ਮਾਰਚ
ਆਲਮੀ ਅਤਿਵਾਦ ਸੂਚਕ ਅੰਕ (ਜੀਟੀਆਈ) 2025 ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ’ਚ ਅਤਿਵਾਦ ਵਧਦਾ ਜਾ ਰਿਹਾ ਹੈ ਜਿਸ ਨਾਲ ਇਹ ਸਾਲ 2024 ’ਚ ਦੁਨੀਆ ਦਾ ਦੂਜਾ ਸਭ ਤੋਂ ਵਧ ਅਤਿਵਾਦ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਰਿਪੋਰਟ ਅਨੁਸਾਰ ਪਾਕਿਸਤਾਨ ’ਚ ਅਤਿਵਾਦ ਕਾਰਨ ਹੋਣ ਵਾਲੀਆਂ ਮੌਤਾਂ ’ਚ 45 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2023 ’ਚ 748 ਮੌਤਾਂ ਮੁਕਾਬਲੇ 2024 ’ਚ ਇਹ ਅੰਕੜਾ ਵੱਧ ਕੇ 1081 ਹੋ ਗਿਆ। ਇਹ ਅੰਕੜੇ ਆਲਮੀ ਪੱਧਰ ’ਤੇ ਅਤਿਵਾਦ ਕਾਰਨ ਹੋਣ ਵਾਲੀਆਂ ਮੌਤਾਂ ’ਚ ਸਭ ਤੋਂ ਤੇਜ਼ ਵਾਧੇ ’ਚੋਂ ਇੱਕ ਹਨ। ਇਸ ਤੋਂ ਪਹਿਲਾਂ ਇਸ ਸੂਚਕਅੰਕ ’ਚ ਪਾਕਿਸਤਾਨ ਚੌਥੇ ਸਥਾਨ ’ਤੇ ਸੀ।
Advertisement
Advertisement