ਪਾਕਿਸਤਾਨ: ਜਾਫ਼ਰ ਐਕਸਪ੍ਰੈੱਸ ’ਤੇ ਹਮਲਾ, ਦਰਜਨ ਜ਼ਖਮੀ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਜਾਫ਼ਰ ਐਕਸਪ੍ਰੈੱਸ ਰੇਲਗੱਡੀ ’ਤੇ ਬੰਬ ਨਾਲ ਕੀਤੇ ਹਮਲੇ ’ਚ ਔਰਤਾਂ ਤੇ ਬੱਚਿਆਂ ਸਣੇ ਲਗਪਗ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਜਾਫ਼ਰ ਐਕਸਪ੍ਰੈੱਸ ’ਤੇ ਮੰਗਲਵਾਰ ਨੂੰ ਮਸਤੁੰਗ ਦੇ ਸਪੀਜੈਂਡ ਇਲਾਕੇ ’ਚ ਹਮਲਾ ਕੀਤਾ ਗਿਆ। ਸ਼ਾਮ ਵੇਲੇ ਧਮਾਕੇ...
Advertisement
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਜਾਫ਼ਰ ਐਕਸਪ੍ਰੈੱਸ ਰੇਲਗੱਡੀ ’ਤੇ ਬੰਬ ਨਾਲ ਕੀਤੇ ਹਮਲੇ ’ਚ ਔਰਤਾਂ ਤੇ ਬੱਚਿਆਂ ਸਣੇ ਲਗਪਗ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਜਾਫ਼ਰ ਐਕਸਪ੍ਰੈੱਸ ’ਤੇ ਮੰਗਲਵਾਰ ਨੂੰ ਮਸਤੁੰਗ ਦੇ ਸਪੀਜੈਂਡ ਇਲਾਕੇ ’ਚ ਹਮਲਾ ਕੀਤਾ ਗਿਆ। ਸ਼ਾਮ ਵੇਲੇ ਧਮਾਕੇ ਮਗਰੋਂ ਰੇਲਗੱਡੀ ਦੇ ਛੇ ਡੱਬੇ ਪਟੜੀ ਤੋਂ ਲੱਥ ਗਏ ਤੇ ਇੱਕ ਪਲਟ ਗਿਆ ਤੇ ਉਸ ਵਿੱਚ ਸਵਾਰ ਕਈ ਯਾਤਰੀ ਜ਼ਖਮੀ ਹੋ ਗਏ। ਇਹ ਉਸ ਇਲਾਕੇ ’ਚ 10 ਘੰਟਿਆਂ ਦਰਮਿਆਨ ਹੋਇਆ ਦੂਜਾ ਧਮਾਕਾ ਸੀ। ਇਸ ਤੋਂ ਪਹਿਲਾਂ ਬਲੋਚਿਸਤਾਨ ਨੂੰ ਮੁਲਕ ਦੇ ਬਾਕੀ ਹਿੱਸੇ ਨਾਲ ਜੋੜਨ ਵਾਲੀ ਮੁੱਖ ਰੇਲ ਪੱਟੜੀ ਨੇੜੇ ਧਮਾਕਾ ਹੋਇਆ ਸੀ, ਜਦੋਂ ਜਾਫ਼ਰ ਐਕਸਪ੍ਰੈੱਸ ਕੋਇਟਾ ਰੇਲਵੇ ਸਟੇਸ਼ਨ ਤੋਂ ਪਿਸ਼ਾਵਰ ਲਈ ਰਵਾਨਾ ਹੋਣ ਵਾਲੀ ਸੀ।
Advertisement
Advertisement