ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਕਿ ਤੇ ਭਾਰਤ ਅਮਨਪਸੰਦ ਗੁਆਂਢੀਆਂ ਵਾਂਗ ਮੇਜ਼ ’ਤੇ ਬੈਠ ਕੇ ਕਸ਼ਮੀਰ ਸਣੇ ਹੋਰ ਬਕਾਇਆ ਮੁੱਦੇ ਸੁਲਝਾਉਣ: ਸ਼ਾਹਬਾਜ਼

Pak, India should sit down at the table like peaceful neighbours and settle their outstanding issues: PM Shehbaz
Advertisement

ਇਸਲਾਮਾਬਾਦ, 17 ਮਈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਨੂੰ ਅਮਨਪਸੰਦ ਗੁਆਂਢੀਆਂ ਵਾਂਗ ਮੇਜ਼ ’ਤੇ ਬੈਠ ਕੇ ਕਸ਼ਮੀਰ ਸਣੇ ਆਪਣੇ ਸਾਰੇ ਬਕਾਇਆ ਮੁੱਦੇ ਸੁਲਝਾਉਣੇ ਚਾਹੀਦੇ ਹਨ।

Advertisement

ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਆਪਣੀ ਫੌਜ ਦੇ ਸਨਮਾਨ ਵਿਚ ‘ਯੌਮ-ਏ-ਤਸ਼ੱਕੁਰ’ (ਧੰਨਵਾਦ ਦਾ ਦਿਨ) ਮਨਾਇਆ। ਇੱਥੇ ਪਾਕਿਸਤਾਨ ਮੈਮੋਰੀਅਲ ਵਿਚ ਆਯੋਜਿਤ 'ਯੌਮ-ਏ-ਤਸ਼ੱਕੁਰ' ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਸ਼ਾਹਬਾਜ਼ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੇ ਤਿੰਨ ਜੰਗਾਂ ਲੜੀਆਂ ਅਤੇ ਉਨ੍ਹਾਂ ਤੋਂ ਕੁਝ ਵੀ ਹਾਸਲ ਨਹੀਂ ਕੀਤਾ।

ਸ਼ਾਹਬਾਜ਼ ਨੇ ਕਿਹਾ, “ਸਬਕ ਇਹ ਹੈ ਕਿ ਸ਼ਾਂਤੀਪੂਰਨ ਗੁਆਂਢੀਆਂ ਵਾਂਗ, ਦੋਵਾਂ ਦੇਸ਼ਾਂ ਨੂੰ ਇਕੱਠੇ ਬੈਠ ਕੇ ਜੰਮੂ-ਕਸ਼ਮੀਰ ਸਮੇਤ ਸਾਰੇ ਲੰਬਿਤ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਇਨ੍ਹਾਂ ਮੁੱਦਿਆਂ ਨੂੰ ਹੱਲ ਕੀਤੇ ਬਿਨਾਂ ਅਸੀਂ ਦੁਨੀਆ ਦੇ ਇਸ ਹਿੱਸੇ ਵਿੱਚ ਸ਼ਾਂਤੀ ਨਹੀਂ ਲਿਆ ਸਕਦੇ।”

ਉਧਰ ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਨਾਲ ਸਿਰਫ ਮਕਬੂਜ਼ਾ ਕਸ਼ਮੀਰ ਦੀ ਵਾਪਸੀ ਅਤੇ ਅਤਿਵਾਦ ਦੇ ਮੁੱਦੇ ’ਤੇ ਗੱਲਬਾਤ ਕਰੇਗਾ।

ਸ਼ਾਹਬਾਜ਼ ਨੇ ਕਿਹਾ, ‘‘ਜੇਕਰ ਸ਼ਾਂਤੀ ਹੈ, ਤਾਂ ਅਸੀਂ ਅਤਿਵਾਦ ਵਿਰੁੱਧ ਲੜਾਈ ਵਿੱਚ ਵੀ ਸਹਿਯੋਗ ਕਰ ਸਕਦੇ ਹਾਂ।” ਪ੍ਰਧਾਨ ਮੰਤਰੀ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਨ, ਜਿਸ ਵਿੱਚ ਉੱਚ ਫੌਜੀ ਅਧਿਕਾਰੀ ਵੀ ਸ਼ਾਮਲ ਹੋਏ। -ਪੀਟੀਆਈ

Advertisement