Pakistan: ਖੈ਼ਬਰ ਪਖ਼ਤੂਨਖਵਾ ’ਚ ਧਮਾਕੇ ਕਾਰਨ 7 ਹਲਾਕ; 9 ਜ਼ਖ਼ਮੀ
7 killed, 9 injured in bomb blast in northwest Pakistan
Advertisement
ਪਿਸ਼ਾਵਰ, 28 ਅਪਰੈਲ
ਪਾਕਿਸਤਾਨ ਦੇ ਗੜਬੜਜ਼ਦਾ ਖੈ਼ਬਰ ਪਖ਼ਤੂਨਖਵਾ Khyber Pakhtunkhwa ਸੂਬੇ ਵਿੱਚ ਸ਼ਾਂਤੀ ਕਮੇਟੀ ਦੇ ਦਫ਼ਤਰ ’ਚ ਅੱਜ ਹੋਏ ਬੰਬ ਧਮਾਕੇ ਕਾਰਨ ਘੱਟੋ-ਘੱਟ 7 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋ ਗਏ।
ਪੁਲੀਸ ਨੇ ਦੱਸਿਆ ਕਿ ਇਹ ਧਮਾਕਾ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਹੈੱਡਕੁਆਰਟਰ ਵਾਨਾ ’ਚ ਸਥਾਨਕ ਸ਼ਾਂਤੀ ਕਮੇਟੀ ਦੇ ਦਫ਼ਤਰ ਵਿੱਚ ਹੋਇਆ।
ਹਸਪਤਾਲ ਪ੍ਰਸ਼ਾਸਨ ਮੁਤਾਬਕ ਧਮਾਕੇ ਤੋਂ ਬਾਅਦ 16 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ’ਚੋਂ 7 ਨੇ ਦਮ ਤੋੜ ਦਿੱਤਾ। ਜ਼ਖ਼ਮੀਆਂ ’ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਕਿਸੇ ਵੀ ਜਥੇਬੰਦੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪੁਲੀਸ ਨੇ ਦੱਸਿਆ ਕਿ ਧਮਾਕੇ ਕਾਰਨ ਸ਼ਾਂਤੀ ਕਮੇਟੀ ਦਾ ਦਫ਼ਤਰ ਢਹਿ ਗਿਆ ਅਤੇ ਕੁੱਝ ਵਿਅਕਤੀ ਮਲਬੇ ਹੇਠਾਂ ਫਸ ਗਏ। ਸੂਚਨਾ ਮਿਲਣ ’ਤੇ ਰਾਹਤ ਕਰਮੀਆਂ ਅਤੇ ਸਥਾਨਕ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਮਲਬੇ ਹੇਠੋਂ ਬਾਹਰ ਕੱਢਣ ਦੀ ਮੁਹਿੰਮ ਸ਼ੁਰੂ ਕੀਤੀ।
ਪੁਲੀਸ ਅਤੇ ਸੁਰੱਖਿਆ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ
Advertisement