ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Pakistan: ਸੁਰੱਖਿਆ ਬਲਾਂ ਵੱਲੋਂ 17 ਦਹਿਸ਼ਤਗਰਦ ਹਲਾਕ

17 terrorists killed by security forces in Pakistan
Advertisement
ਪਿਸ਼ਾਵਰ, 28 ਅਪਰੈਲ

ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੱਜ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ’ਤੇ ਪਾਬੰਦੀਸ਼ੁਦਾ Tehreek-e-Taliban Pakistan (TTP) ਗੁੱਟ ਨਾਲ ਸਬੰਧਤ 17 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ, ਜਿਸ ਪਿਛਲੇ ਤਿੰਨ ਦਿਨਾਂ ’ਚ ਹੁਣ ਤੱਕ ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਵਧ ਕੇ 71 ਹੋ ਗਈ ਹੈ।
Advertisement

ਪਾਕਿਸਤਾਨੀ ਫੌਜ ਦੇ Inter-Services Public Relations (ISPR) ਮੁਤਾਬਕ ਅਤਿਵਾਦੀ ਗੜਬੜਜ਼ਦਾ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਇੱਕ ਅਪਰੇਸ਼ਨ ਦੌਰਾਨ ਮਾਰੇ ਗਏ। ਫੌਜ ਦੇ media wing ਨੇ ਕਿਹਾ ਕਿ 17 ਵਿਦੇਸ਼ੀ ਦਹਿਸ਼ਤਗਰਦ ਮਾਰੇ ਗਏ ਹਨ, ਜਿਨ੍ਹਾਂ ਕੋਲੋਂ ਹਥਿਆਰ ਤੇ ਗੋਲੀਸਿੱਕਾ ਬਰਾਮਦ ਹੋਇਆ।

ਪਿਛਲੇ ਦੋ ਦਿਨਾਂ ਵਿੱਚ ਪਾਬੰਦੀਸ਼ੁਦਾ ਟੀਟੀਪੀ ਨਾਲ ਸਬੰਧਤ 54 ਅਤਿਵਾਦੀ ਅਫ਼ਗਾਨਿਸਤਾਨ ਤੋਂ ਖੈਬਰ ਪਖਤੂਨਖਵਾ ਵਿੱਚ ਘੁਸਪੈਠ ਦੀ ਕੋਸ਼ਿਸ਼ ਦੌਰਾਨ ਮਾਰੇ ਗਏ। ਅੱਜ ਦੇ ਅਪਰੇਸ਼ਨ ਨਾਲ ਪਿਛਲੇ ਤਿੰਨ ਦਿਨਾਂ ਵਿੱਚ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਵਿੱਚ ਮਾਰੇ ਗਏ ਵਿਦੇਸ਼ੀਆਂ ਦੀ ਗਿਣਤੀ 71 ਹੋ ਗਈ ਹੈ। -ਪੀਟੀਆਈ
Advertisement