ਪਾਕਿਸਤਾਨ: ਝੜਪ ਦੌਰਾਨ 11ਫੌਜੀ ਅਤੇ 19 ਟੀ ਟੀ ਪੀ ਅਤਿਵਾਦੀਆਂ ਦੀ ਮੌਤ
ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿੱਚ ਖੁਫੀਆ ਜਾਣਕਾਰੀ ’ਤੇ ਆਧਾਰਿਤ ਇੱਕ ਅਪਰੇਸ਼ਨ ਦੌਰਾਨ ਪਾਬੰਦੀਸ਼ੁਦਾ ਟੀ ਟੀ ਪੀ ਦੇ 19 ਅਤਿਵਾਦੀ ਅਤੇ 11 ਫੌਜੀ ਮਾਰੇ ਗਏ।ਫੌਜ ਦੀ ਮੀਡੀਆ ਵਿੰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਅਪਰੇਸ਼ਨ 7-8 ਅਕਤੂਬਰ ਦੀ...
Advertisement
ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿੱਚ ਖੁਫੀਆ ਜਾਣਕਾਰੀ ’ਤੇ ਆਧਾਰਿਤ ਇੱਕ ਅਪਰੇਸ਼ਨ ਦੌਰਾਨ ਪਾਬੰਦੀਸ਼ੁਦਾ ਟੀ ਟੀ ਪੀ ਦੇ 19 ਅਤਿਵਾਦੀ ਅਤੇ 11 ਫੌਜੀ ਮਾਰੇ ਗਏ।ਫੌਜ ਦੀ ਮੀਡੀਆ ਵਿੰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਅਪਰੇਸ਼ਨ 7-8 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਸੂਬੇ ਦੇ ਓਰਕਜ਼ਈ ਜ਼ਿਲ੍ਹੇ ਵਿੱਚ "ਫਿਤਨਾ ਅਲ-ਖਵਾਰਿਜ" ਨਾਲ ਸਬੰਧਤ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਸੁਰੱਖਿਆ ਬਲਾਂ ਵੱਲੋਂ ਕੀਤਾ ਗਿਆ ਸੀ।
ਸ਼ਬਦ ਫਿਤਨਾ ਅਲ-ਖਵਾਰਿਜ ਦੀ ਵਰਤੋਂ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅਤਿਵਾਦੀ ਸਮੂਹ ਲਈ ਕੀਤੀ ਜਾਂਦੀ ਹੈ।
Advertisement
ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਗੋਲੀਬਾਰੀ ਦੇ ਤੀਬਰ ਅਦਾਨ-ਪ੍ਰਦਾਨ ਦੌਰਾਨ, 19 ਅਤਿਵਾਦੀਆਂ ਨੂੰ ਢੇਰ ਕੀਤਾ ਗਿਆ ਅਤੇ ਅੱਗੇ ਕਿਹਾ ਗਿਆ ਕਿ ਇੱਕ ਲੈਫਟੀਨੈਂਟ ਕਰਨਲ ਅਤੇ ਇੱਕ ਮੇਜਰ ਸਮੇਤ 11 ਪਾਕਿਸਤਾਨੀ ਫੌਜੀ ਮਾਰੇ ਗਏ ਹਨ।
Advertisement