ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

PAK HINDU MINISTER ATTACK ਪਾਕਿਸਤਾਨ ਦੇ ਸਿੰਧ ਸੂਬੇ ’ਚ ਹਿੰਦੂ ਮੰਤਰੀ ਦੇ ਕਾਫ਼ਲੇ ’ਤੇ ਹਮਲਾ

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਫੋਨ ਕਰਕੇ ਜਾਂਚ ਦਾ ਦਿੱਤਾ ਭਰੋਸਾ
ਪੀਐੱਮਐੱਲ ਐਨ ਵਿਧਾਇਕ ਖੀਲ ਦਾਸ ਕੋਹਿਸਤਾਨੀ। ਫੋਟੋ: ਫੇਸਬੁੱਕ ਤੋਂ ਧੰਨਵਾਦ ਸਹਿਤ
Advertisement

ਇਸਲਾਮਾਬਾਦ, 20 ਅਪਰੈਲ

PAK-HINDU-MINISTER-ATTACK ਨਵੀਆਂ ਨਹਿਰਾਂ ਕੱਢਣ ਦੀ ਯੋਜਨਾ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹਿੰਦੂ ਮੰਤਰੀ ਦੀਆਂ ਗੱਡੀਆਂ ਦੇ ਕਾਫ਼ਲੇ ’ਤੇ ਹਮਲਾ ਕੀਤਾ ਹੈ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦਾ ਕਾਨੂੰਨਸਾਜ਼ ਖੀਲ ਦਾਸ ਕੋਹਿਸਤਾਨੀ, ਜੋ ਧਾਰਮਿਕ ਮਾਮਲਿਆਂ ਬਾਰੇ ਰਾਜ ਮੰਤਰੀ ਹੈ, ਸ਼ਨਿੱਚਰਵਾਰ ਨੂੰ ਠੱਠਾ ਜ਼ਿਲ੍ਹੇ ਵਿਚੋਂ ਲੰਘ ਰਿਹਾ ਸੀ, ਜਦੋਂ ਸੰਘੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਮੰਤਰੀ ਦੀਆਂ ਗੱਡੀਆਂ ਦੇ ਕਾਫ਼ਲੇ ’ਤੇ ਟਮਾਟਰਾਂ ਤੇ ਆਲੂਆਂ ਨਾਲ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਵਿਚ ਕੋਹਿਸਤਾਨੀ ਨੂੰ ਕਿਸੇ ਤਰ੍ਹਾਂ ਦੀ ਸੱਟ ਫੇਟ ਤੋਂ ਬਚਾਅ ਰਿਹਾ।

Advertisement

ਰੇਡੀਓ ਪਾਕਿਸਤਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਟੈਲੀਫੋਨ ਕਰਕੇ ਕੋਹਿਸਤਾਨੀ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਲੋਕ ਨੁਮਾਇੰਦਿਆਂ ’ਤੇ ਹਮਲਿਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਹਮਲੇ ਵਿਚ ਸ਼ਾਮਲ ਲੋਕਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ।’’

ਸੂਚਨਾ ਮੰਤਰੀ ਅੱਤਾ ਤਰਾਰ ਨੇ ਸਿੰਧ ਦੇ ਆਈਜੀਪੀ ਗੁਲਾਮ ਨਬੀ ਮੈਮਨ ਤੇ ਸੰਘੀ ਗ੍ਰਹਿ ਸਕੱਤਰ ਤੋਂ ਰਿਪੋਰਟ ਮੰਗੀ ਹੈ। ਸਿੰਧ ਦੇ ਮੁੱਖ ਮੰਤਰੀ ਸੱਯਦ ਮੁਰਾਦ ਅਲੀ ਸ਼ਾਹ ਨੇ ਵੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ਼ਾਹ ਨੇ ਇਕ ਬਿਆਨ ਵਿਚ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥਾਂ ਵਿਚ ਲੈਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਹੈਦਰਾਬਾਦ ਖਿੱਤੇ ਦੇ ਡੀਆਈਜੀ ਨੂੰ ਹਮਲੇ ਵਿਚ ਸ਼ਾਮਲ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਤੇ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।

ਨੈਸ਼ਨਲ ਅਸੈਂਬਲੀ ਦੀ ਵੈੱਬਸਾਈਟ ’ਤੇ ਮੌਜੂਦ ਨਿੱਜੀ ਵੇਰਵਿਆਂ ਅਨੁਸਾਰ, ਕੋਹਿਸਤਾਨੀ ਸਿੰਧ ਦੇ ਜਮਸ਼ੋਰੋ ਜ਼ਿਲ੍ਹੇ ਤੋਂ ਹਨ ਅਤੇ ਪਹਿਲੀ ਵਾਰ 2018 ਵਿੱਚ ਪੀਐਮਐਲ-ਐਨ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਪੂਰੇ ਪੰਜ ਸਾਲਾਂ ਦੇ ਕਾਰਜਕਾਲ ਲਈ ਸੇਵਾ ਨਿਭਾਉਣ ਤੋਂ ਬਾਅਦ, ਉਹ 2024 ਵਿੱਚ ਮੁੜ ਚੁਣੇ ਗਏ ਅਤੇ ਰਾਜ ਮੰਤਰੀ ਬਣੇ। -ਪੀਟੀਆਈ

Advertisement