ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Operation Sindoor outreach: ਸਰਬ ਪਾਰਟੀ ਵਫ਼ਦਾਂ ਨੇ ਜਾਪਾਨ ਅਤੇ ਯੂਏਈ ਵਿੱਚ ‘ਅਪਰੇਸ਼ਨ ਸਿੰਧੂਰ’ ਬਾਰੇ ਦਿੱਤੀ ਜਾਣਕਾਰੀ

ਅਬੂ ਧਾਬੀ/ਟੋਕੀਓ, 22 ਮਈ ਪਾਕਿਸਤਾਨ ਤੋਂ ਪੈਦਾ ਹੋਏ ਅਤਿਵਾਦ ਵਿਰੁੱਧ ਭਾਰਤ ਨੇ ਵਿਸ਼ਵਵਿਆਪੀ ਪੱਧਰ ’ਤੇ ਪਹੁੰਚ ਕਰਨ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧੀ ਇੱਕ ਸਰਬ ਪਾਰਟੀ ਭਾਰਤੀ ਵਫ਼ਦ ਜਾਪਾਨ ਅਤੇ ਯੂਏਈ ਪਹੁੰਚਿਆ ਤਾਂ ਜੋ 'ਅਪਰੇਸ਼ਨ ਸਿੰਧੂਰ' ਤੋਂ ਬਾਅਦ ਸਵੈ-ਰੱਖਿਆ ਦੇ...
PTI Photo
Advertisement

ਅਬੂ ਧਾਬੀ/ਟੋਕੀਓ, 22 ਮਈ

ਪਾਕਿਸਤਾਨ ਤੋਂ ਪੈਦਾ ਹੋਏ ਅਤਿਵਾਦ ਵਿਰੁੱਧ ਭਾਰਤ ਨੇ ਵਿਸ਼ਵਵਿਆਪੀ ਪੱਧਰ ’ਤੇ ਪਹੁੰਚ ਕਰਨ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧੀ ਇੱਕ ਸਰਬ ਪਾਰਟੀ ਭਾਰਤੀ ਵਫ਼ਦ ਜਾਪਾਨ ਅਤੇ ਯੂਏਈ ਪਹੁੰਚਿਆ ਤਾਂ ਜੋ 'ਅਪਰੇਸ਼ਨ ਸਿੰਧੂਰ' ਤੋਂ ਬਾਅਦ ਸਵੈ-ਰੱਖਿਆ ਦੇ ਅਧਿਕਾਰ ’ਤੇ ਆਪਣਾ ਪੱਖ ਪੇਸ਼ ਕੀਤਾ ਜਾ ਸਕੇ। ਇਸ ਦੌਰਾਨ ਜਪਾਨ ਪੁੱਜਣ ਵਾਲੇ ਵਫ਼ਦ ਦੀ ਅਗਵਾਈ ਜਨਤਾ ਦਲ (ਯੂਨਾਈਟਿਡ) ਦੇ ਸੰਸਦ ਮੈਂਬਰ ਸੰਜੇ ਝਾਅ ਕਰ ਰਹੇ ਹਨ, ਜਦੋਂ ਕਿ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਸੰਯੁਕਤ ਅਰਬ ਅਮੀਰਾਤ (ਯੂਏਈ) ਪੁੱਜੇ ਵਫ਼ਦ ਦੀ ਅਗਵਾਈ ਕਰ ਰਹੇ ਹਨ।

Advertisement

ਸ਼ਿੰਦੇ ਦੀ ਅਗਵਾਈ ਵਾਲੇ ਵਫ਼ਦ ਨੇ ਅਬੂ ਧਾਬੀ ਵਿੱਚ ਯੂਏਈ ਫੈਡਰਲ ਨੈਸ਼ਨਲ ਕੌਂਸਲ ਮੈਂਬਰ ਅਹਿਮਦ ਮੀਰ ਖੌਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਧਰਤੀ ਤੋਂ ਪੈਦਾ ਹੋਣ ਵਾਲੇ (ਸਪਾਂਸਰਡ) ਅਤਿਵਾਦ ਦਾ ਮੁਕਾਬਲਾ ਕਰਨ ਲਈ ਭਾਰਤ ਦੇ ਦ੍ਰਿੜ ਇਰਾਦੇ ਤੋਂ ਜਾਣੂ ਕਰਵਾਇਆ।

ਸ਼ਿੰਦੇ ਨੇ 'ਐਕਸ' ’ਤੇ ਇੱਕ ਪੋਸਟ ਵਿੱਚ ਕਿਹਾ, ‘‘ਅਸੀਂ ਅਪਰੇਸ਼ਨ ਸਿੰਧੂਰ ਵਿੱਚ ਭਾਰਤ ਦੀ ਨਿਰਣਾਇਕ ਸਫਲਤਾ ਨੂੰ ਮਾਣ ਨਾਲ ਸਾਂਝਾ ਕੀਤਾ ਅਤੇ ਪਾਕਿਸਤਾਨ ਤੋਂ ਪੈਦਾ ਹੋ ਰਹੇ ਅਤਿਵਾਦੀ ਖਤਰਿਆਂ ਨੂੰ ਉਜਾਗਰ ਕੀਤਾ।’’ ਸ਼ਿੰਦੇ ਤੋਂ ਇਲਾਵਾ ਵਫ਼ਦ ਵਿੱਚ ਮਨਨ ਕੁਮਾਰ ਮਿਸ਼ਰਾ (ਬੀਜੇਪੀ), ਸਸਮਿਤ ਪਾਤਰਾ (ਬੀਜੇਡੀ), ਈਟੀ ਮੁਹੰਮਦ ਬਸ਼ੀਰ (ਆਈਯੂਐਮਐਲ), ਐਸਐਸ ਆਹਲੂਵਾਲੀਆ (ਬੀਜੇਪੀ), ਅਤੁਲ ਗਰਗ (ਭਾਜਪਾ), ਬਾਂਸੁਰੀ ਸਵਰਾਜ (ਭਾਜਪਾ), ਸਾਬਕਾ ਡਿਪਲੋਮੈਟ ਸੁਜਾਨ ਆਰ ਚਿਨੌਏ ਅਤੇ ਯੂਏਈ ਵਿੱਚ ਭਾਰਤੀ ਰਾਜਦੂਤ ਸੁਹਿਰ ਸੰਜਾ ਸ਼ਾਮਲ ਹਨ।

ਸ਼ਿੰਦੇ ਨੇ ਕਿਹਾ, "ਅਸੀਂ ਵਿਸ਼ਵ ਸੁਰੱਖਿਆ ਅਤੇ ਅੰਤਰਰਾਸ਼ਟਰੀ ਸ਼ਾਂਤੀ ਦਾ ਸਨਮਾਨ ਕਰਨ ਲਈ ਦ੍ਰਿੜ ਸਟੈਂਡ ਲੈ ਰਹੇ ਹਾਂ।" ਯੂਏਈ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਯੂਏਈ ਪਹਿਲਾ ਦੇਸ਼ ਹੈ ਜਿਸ ਨੇ 'ਆਪ੍ਰੇਸ਼ਨ ਸਿੰਧੂਰ' ਦੇ ਸਬੰਧੀ ਸਰਬ ਪਾਰਟੀ ਵਫ਼ਦ ਦਾ ਸਵਾਗਤ ਕੀਤਾ ਹੈ ਅਤੇ ਇਹ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦੇ ਡੂੰਘੇ ਗੱਠਜੋੜ ਨੂੰ ਉਜਾਗਰ ਕਰਦਾ ਹੈ।

PTI Photo

ਦੂਜੇ ਪਾਸੇ ਝਾਅ ਦੀ ਅਗਵਾਈ ਹੇਠ ਜਪਾਨ ਗਏ ਵਫ਼ਦ ਵਿੱਚ ਭਾਜਪਾ ਦੇ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ, ਬ੍ਰਿਜਲਾਲ, ਪ੍ਰਧਾਨ ਬਰੂਆ ਅਤੇ ਹੇਮਾਂਗ ਜੋਸ਼ੀ, ਕਾਂਗਰਸ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ, ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ, ਸੀਪੀਆਈ (ਐਮ) ਦੇ ਜੌਹਨ ਬ੍ਰਿਟਾਸ ਅਤੇ ਸਾਬਕਾ ਰਾਜਦੂਤ ਮੋਹਨ ਕੁਮਾਰ ਸ਼ਾਮਲ ਹਨ।

ਜਾਪਾਨ ਵਿਚ ਭਾਰਤੀ ਦੂਤਾਵਾਸ ਨੇ ਐਕਸ ’ਤੇ ਕਿਹਾ, ‘‘ ਸੰਸਦ ਮੈਂਬਰ ਸੰਜੈ ਕੁਮਾਰ ਝਾਅ ਦੀ ਅਗਵਾਈ ਹੇਠ ਸਰਬ ਪਾਰਟੀ ਵਫਦ ਟੋਕੀਓ ਪੁੱਜਿਆ ਅਤੇ ਰਾਜਦੂਤ ਸਿਬੀ ਜਾਰਜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂਕ ਕਿਹਾ ਸਰਹੱਦ ਪਾਰ ਅਤਿਵਾਦ ਵਿਰੁੱਧ ਭਾਰਤ ਦੇ ਅਟਲ ਸਟੈਂਡ, ਜਿਵੇਂ ਕਿ 'ਆਪ੍ਰੇਸ਼ਨ ਸਿੰਦੂਰ' ਵਿੱਚ ਦੇਖਿਆ ਗਿਆ ਹੈ, ਨੂੰ ਸਾਰੀਆਂ ਚਰਚਾਵਾਂ ਵਿੱਚ ਉਠਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਅਤੇ ਅਤਿਵਾਦ ਪ੍ਰਤੀ ਭਾਰਤ ਦੇ ਜਵਾਬ ਬਾਰੇ ਅੰਤਰਰਾਸ਼ਟਰੀ ਭਾਈਚਾਰੇ ਤੱਕ ਪਹੁੰਚਣ ਲਈ 33 ਦੇਸ਼ਾਂ ਦੀਆਂ ਰਾਜਧਾਨੀਆਂ ਵਿੱਚ ਸਰਬ ਪਾਰਟੀ ਵਫ਼ਦ ਭੇਜ ਰਿਹਾ ਹੈ। -ਪੀਟੀਆਈ

Advertisement
Tags :
india in JapanIndia In UAEIndia Pak TensionsOperation Sindoor outreach